July 5, 2024 12:50 am
Jagdish Bhola

ਡਰੱਗ ਮਾਮਲੇ ‘ਚ ਗ੍ਰਿਫਤਾਰ ਜਗਦੀਸ਼ ਭੋਲਾ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਚੰਡੀਗੜ੍ਹ, 16 ਜੂਨ 2023: ਡਰੱਗ ਮਾਮਲੇ ‘ਚ ਗ੍ਰਿਫਤਾਰ ਜਗਦੀਸ਼ ਭੋਲਾ (Jagdish Bhola) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਜਗਦੀਸ਼ ਭੋਲਾ ਦੇ ਮਾਤਾ 8 ਜੂਨ ਦਿਹਾਂਤ ਹੋ ਗਿਆ ਸੀ। ਹਾਈਕੋਰਟ ਨੇ ਜਗਦੀਸ਼ ਭੋਲਾ ਨੂੰ ਤਿੰਨ ਦਿਨਾਂ ਲਈ ਅੰਤਰਿਮ ਜ਼ਮਾਨਤ ਦਿੱਤੀ ਹੈ। ਇਸ ਕਾਰਨ ਭੋਲਾ ਨੂੰ ਧਾਰਮਿਕ ਰਸਮਾਂ ਪੂਰੀਆਂ ਕਰਨ ਅਤੇ ਮਾਤਾ ਦੀਆਂ ਅਸਥੀਆਂ ਵਿਸਰਜਣ ਲਈ ਹਾਈਕੋਰਟ ਤੋਂ 19 ਜੂਨ ਤੱਕ ਦਾ ਸਮਾਂ ਮਿਲਿਆ ਹੈ।

ਹਾਈਕੋਰਟ ਨੇ ਜਗਦੀਸ਼ ਭੋਲਾ (Jagdish Bhola) ਨੂੰ 18 ਜੂਨ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਖੰਡ ਪਾਠ ਅਤੇ 19 ਜੂਨ ਨੂੰ ਅਸਥੀਆਂ ਦੇ ਵਿਸਰਜਣ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਉਸ ਨੂੰ ਪੁਲਿਸ ਹਿਰਾਸਤ ਵਿਚ ਰਹਿੰਦਿਆਂ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਪੈਣਗੀਆਂ। ਇਸ ਦੇ ਲਈ ਭੋਲਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਦੋ ਆਈਪੀਐਸ ਅਧਿਕਾਰੀਆਂ, ਇੱਕ ਪੁਰਸ਼ ਅਤੇ ਇੱਕ ਮਹਿਲਾ ਅਧਿਕਾਰੀ ਨੂੰ ਸੌਂਪੀ ਗਈ ਹੈ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।