ਚੰਡੀਗੜ੍ਹ,12 ਜੂਨ 2023: ਕਰਨਾਟਕਾ (Karnataka) ਸਰਕਾਰ ਨੇ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਵਾਲੀ ਸ਼ਕਤੀ ਸਕੀਮ ’ਤੇ ਇੱਕ ਦਿਨ ਵਿੱਚ 8.84 ਕਰੋੜ ਰੁਪਏ ਖਰਚ ਕੀਤੇ ਹਨ ।ਇਸ ਸਕੀਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਐਤਵਾਰ ਨੂੰ ਵਿਭਾਗ ਨੇ 1.40 ਕਰੋੜ ਰੁਪਏ ਖਰਚ ਕੀਤੇ। ਸਿਰਫ਼ ਦੋ ਦਿਨਾਂ ਵਿੱਚ ਇਸ ਸਕੀਮ ਤਹਿਤ ਕੁੱਲ ਖਰਚਾ 10.24 ਕਰੋੜ ਰੁਪਏ ਹੋ ਗਿਆ। ਦੱਸ ਦੇਈਏ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਇਕ ਵੱਡੇ ਵਾਅਦਿਆਂ ਦੇ ਤਹਿਤ ਇਹ ਯੋਜਨਾ ਸ਼ੁਰੂ ਕੀਤੀ ਸੀ।
ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਕਰਨਾਟਕ (Karnatak) ਰਾਜ ਸੜਕ ਆਵਾਜਾਈ ਨਿਗਮ ਨੇ 3.58 ਕਰੋੜ ਰੁਪਏ, ਸਿਟੀ ਬੱਸਾਂ ਦਾ ਸੰਚਾਲਨ ਕਰਨ ਵਾਲੇ ਬੇਂਗਲੁਰੂ ਮੈਟਰੋਪੋਲੀਟਨ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ 1.75 ਕਰੋੜ ਰੁਪਏ, ਉੱਤਰੀ ਪੱਛਮੀ ਕਰਨਾਟਕ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ 2.11 ਕਰੋੜ ਰੁਪਏ ਇਕੱਠੇ ਕੀਤੇ। ਅਤੇ ਕਲਿਆਣ ਕਰਨਾਟਕ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ 1.40 ਕਰੋੜ ਰੁਪਏ ਖਰਚ ਕੀਤੇ। ਇਕ ਟਰਾਂਸਪੋਰਟ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜੇਕਰ ਸੋਮਵਾਰ ਦੇ ਅੰਕੜਿਆਂ ‘ਤੇ ਗੌਰ ਕੀਤਾ ਜਾਵੇ ਤਾਂ ਯੋਜਨਾ ‘ਤੇ ਸਾਲਾਨਾ ਖਰਚ 3,200 ਕਰੋੜ ਰੁਪਏ ਤੋਂ 3,400 ਕਰੋੜ ਰੁਪਏ ਦੇ ਵਿਚਕਾਰ ਹੋ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਕਰਨਾਟਕ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਸੂਬਾ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਬੱਸਾਂ ਰਾਹੀਂ ਔਰਤਾਂ ਲਈ ਮੁਫ਼ਤ ਯਾਤਰਾ ਯਕੀਨੀ ਬਣਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਇਸ ਸਕੀਮ ਤਹਿਤ ਸੂਬੇ ਭਰ ਵਿੱਚ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦਾ ਲਾਭ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਹ ਲਾਭ ਕਰਨਾਟਕ ਸਰਕਾਰ ਦੀਆਂ ਬੱਸਾਂ ਵਿੱਚ 20 ਕਿਲੋਮੀਟਰ ਦੇ ਦਾਇਰੇ ਵਿੱਚ ਹੋਰ ਨੇੜਲੇ ਸੂਬਿਆਂ ਵਿੱਚ ਵੀ ਦਿੱਤਾ ਜਾਵੇਗਾ |