Karen Kaji

ਐਲਨ ਮਸਕ ਦੀ ਕੰਪਨੀ ਸਪੇਸਐਕਸ ‘ਚ ਇੰਜੀਨੀਅਰ ਵਜੋਂ ਨਿਯੁਕਤ ਹੋਇਆ 14 ਸਾਲਾ ਕੈਰਨ ਕਾਜੀ

ਚੰਡੀਗੜ੍ਹ ,12 ਜੂਨ 2023: ਲਾਸ ਏਂਜਲਸ ਦੇ 14 ਸਾਲਾਂ ਕੈਰਨ ਕਾਜੀ (Karen Kaji) ਨੂੰ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਇੱਕ ਸਾਫਟਵੇਅਰ ਇੰਜੀਨੀਅਰ ਵਜੋਂ ਨਿਯੁਕਤ ਕੀਤਾ ਹੈ। ਕੈਰਨ ਨੇ ਹਾਲ ਹੀ ਵਿੱਚ ਕੰਪਨੀ ਦੇ ਤਕਨੀਕੀ ਤੌਰ ‘ਤੇ ਚੁਣੌਤੀਪੂਰਨ ਅਤੇ ਮਜ਼ੇਦਾਰ ਇੰਟਰਵਿਊ ਨੂੰ ਕਲੀਅਰ ਕੀਤਾ ਹੈ। ਇਸ ਤੋਂ ਬਾਅਦ ਕੈਰਨ ਨੂੰ ਇਹ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।

ਇਹ ਵੱਖਰੀ ਗੱਲ ਹੈ ਕਿ ਉਹ ਇਸ ਮਹੀਨੇ ਦੇ ਅੰਤ ਵਿੱਚ ਸੈਂਟਾ ਕਲਾਰਾ ਯੂਨੀਵਰਸਿਟੀ ਤੋਂ ਕੰਪਿਊਟਰ ਇੰਜਨੀਅਰਿੰਗ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਵੇਗਾ। ਆਮ ਤੌਰ ‘ਤੇ ਅਮਰੀਕਾ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ 22 ਸਾਲ ਦੀ ਉਮਰ ਵਿੱਚ ਪੂਰੀ ਕੀਤੀ ਜਾਂਦੀ ਹੈ।ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕੈਰਨ ਨੇ ਕਿਹਾ, ‘ਮੈਂ ਇਕ ਸਾਫਟਵੇਅਰ ਇੰਜੀਨੀਅਰ ਦੇ ਤੌਰ ‘ਤੇ ਧਰਤੀ ਦੀ ਸਭ ਤੋਂ ਵਧੀਆ ਕੰਪਨੀ ਦੀ ਟੀਮ ਨਾਲ ਜੁੜ ਰਿਹਾ ਹਾਂ। ਇਹ ਉਹਨਾਂ ਕੰਪਨੀਆਂ ਵਿੱਚੋਂ ਇੱਕ ਹੈ ਜੋ ਪ੍ਰਤਿਭਾ ਨੂੰ ਵੇਖਦੀ ਹੈ ਨਾ ਕਿ ਉਮਰ ਨੂੰ, ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਯੁੱਗ ਵਿੱਚ ਹੁਣ ਤੱਕ ਕੋਈ ਵੀ ਅਜਿਹਾ ਨਹੀਂ ਕਰ ਸਕਿਆ ਹੈ।

ਸਪੇਸਐਕਸ ਤੋਂ ਨੌਕਰੀ ਦੀ ਪੇਸ਼ਕਸ਼ ਮਿਲਣ ਤੋਂ ਬਾਅਦ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਨੌਜਵਾਨ ਸਪੇਸ ਇੰਜੀਨੀਅਰ ਬਣ ਗਿਆ ਹੈ। ਉਹ ਹੁਣ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਮਸ਼ਹੂਰ ਕੰਪਿਊਟਰ ਇੰਜੀਨੀਅਰਾਂ ਨਾਲ ਕੰਮ ਕਰੇਗਾ ਅਤੇ ਪੁਲਾੜ ਯਾਨ ਨੂੰ ਡਿਜ਼ਾਈਨ ਕਰਨ ਵਿੱਚ ਮੱਦਦ ਕਰੇਗਾ।

ਦੱਸਿਆ ਜਾਂਦਾ ਹੈ ਕਿ ਜਦੋਂ ਕੈਰਨ (Karen Kaji) ਦੋ ਸਾਲ ਦਾ ਸੀ, ਉਦੋਂ ਹੀ ਉਸ ਦੇ ਮਾਤਾ-ਪਿਤਾ ਨੂੰ ਅਹਿਸਾਸ ਹੋਇਆ ਕਿ ਪੁੱਤਰ ਆਮ ਨਹੀਂ ਹੈ, ਕਿਉਂਕਿ ਉਦੋਂ ਹੀ ਉਹ ਪੂਰੇ ਵਾਕ ਬੋਲ ਸਕਦਾ ਸੀ। ਜਿਹੜੀਆਂ ਖ਼ਬਰਾਂ ਉਹ ਟੀ.ਵੀ.-ਰੇਡੀਓ ‘ਤੇ ਸੁਣਦਾ ਸੀ, ਉਹ ਸਕੂਲ ਜਾ ਕੇ ਅਧਿਆਪਕਾਂ ਤੇ ਹੋਰ ਬੱਚਿਆਂ ਨੂੰ ਸੁਣਾਉਂਦਾ ਸੀ। ਜਦੋਂ ਉਹ ਤੀਸਰੀ ਕਲਾਸ ਵਿਚ ਆਇਆ ਤਾਂ ਅਧਿਆਪਕਾਂ ਨੂੰ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਸ ਬੱਚੇ ਦੀ ਸਿੱਖਣ ਦੀ ਕਾਬਲੀਅਤ ਇੰਨੀ ਤੇਜ਼ ਹੈ ਕਿ ਉਹ ਕੁਝ ਮਿੰਟਾਂ ਵਿਚ ਪੂਰਾ ਚੈਪਟਰ ਯਾਦ ਕਰ ਸਕਦਾ ਹੈ।

ਉਹ ਆਪਣੀ ਉਮਰ ਦੇ ਬੱਚਿਆਂ ਨਾਲੋਂ ਜ਼ਿਆਦਾ ਸਿਆਣਾ ਲੱਗਦਾ ਸੀ, ਉਸੇ ਤਰ੍ਹਾਂ ਗੱਲ ਕਰਦਾ ਸੀ। 9 ਸਾਲ ਦੀ ਉਮਰ ਵਿੱਚ ਕੈਰਨ ਨੇ ਲਾਸ ਪੋਸੀਟਾਸ ਕਮਿਊਨਿਟੀ ਕਾਲਜ ਵਿੱਚ ਦਾਖਲਾ ਲਿਆ। ਕੈਰਨ ਦਾ ਬਹੁਤਾ ਸਮਾਂ ਲੈਬ ਵਿੱਚ ਬੀਤਿਆ। ਉਥੇ ਬਾਕੀ ਭਾਗ ਲੈਣ ਵਾਲੇ ਉਸ ਤੋਂ ਬਹੁਤ ਵੱਡੇ ਸਨ। ਕੈਰਨ ਨੇ ਪਹਿਲਾਂ ਵੀ ਕਈ ਕੰਪਨੀਆਂ ਲਈ ਕੰਪਿਊਟਰ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਹੈ।

Scroll to Top