ਚੰਡੀਗੜ੍ਹ, 10 ਜੂਨ 2023: ਲੁਧਿਆਣਾ (Ludhiana) ‘ਚ ਅੱਜ ਸਵੇਰੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਟੀ.ਐਮ ਵਿੱਚ ਕੈਸ਼ ਜਮ੍ਹਾ ਕਰਵਾਉਣ ਵਾਲੀ ਸੀਐੱਮਐਸ ਫ਼ਾਇਨਾਂਸ ਕੰਪਨੀ ਦੀ ਵੈਨ ਵਿੱਚੋਂ 7 ਕਰੋੜ ਰੁਪਏ ਲੁੱਟਣ ਦੀ ਸੂਚਨਾ ਹੈ। ਕੰਪਨੀ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ਕੰਪਨੀ ਦੇ ਦਫ਼ਤਰ ਦੀ ਚਾਰਦੀਵਾਰੀ ਵਿੱਚ ਖੜ੍ਹੀ ਸੀ। ਲੁਟੇਰੇ ਕੈਸ਼ ਦੇ ਨਾਲ ਵੈਨ ਵੀ ਨਾਲ ਲੈ ਗਏ |
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੁਟੇਰਿਆਂ ‘ਚ ਇਕ ਔਰਤ ਵੀ ਸੀ।ਨਕਾਬਪੋਸ਼ ਲੁਟੇਰੇ 2 ਤੋਂ 3 ਘੰਟੇ ਤੱਕ ਦਫਤਰ ਦੇ ਅੰਦਰ ਰਹੇ ਅਤੇ ਫਿਰ ਫਰਾਰ ਹੋ ਗਏ, ਇਹ ਸੀ ਪਿਛਲੇ ਗੇਟ ਤੋਂ ਅੰਦਰ ਦਾਖਲ ਹੋਏ ਸਨ | ਮੌਕੇ ‘ਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਹਨ, ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੇ ਮੁਤਾਬਕ ਲੁਟੇਰੇ ਸੱਤ ਕਰੋੜ ਤੋਂ ਵੱਧ ਰੁਪਏ ਨਾਲ ਲੈ ਗਏ ਹਨ ਅਤੇ ਇਕ ਕੈਸ਼ ਵੈਨ ਵੀ ਲੈ ਕੇ ਫ਼ਰਾਰ ਹੋਏ ਹਨ, ਜਿਸ ਨੂੰ ਮੁੱਲਾਂਪੁਰ ਦੇ ਨਜ਼ਦੀਕ ਤੋਂ ਰਿਕਵਰ ਕਰ ਲਿਆ ਗਿਆ ਹੈ। ਇਸ ਲੁੱਟ ਦੀ ਵਾਰਦਾਤ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਪੁਲਿਸ ਕਮਿਸ਼ਨਰ ਵੱਲੋਂ ਲੁੱਟ ਦੀ ਵਾਰਦਾਤ ਨੂੰ ਜਲਦ ਸੁਲਝਾ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ।