ਨਵੀਂ ਦਿੱਲੀ, 09 ਜੂਨ 2023 (ਦਵਿੰਦਰ ਸਿੰਘ): ਦਿੱਲੀ ਪੁਲਿਸ (Delhi Police) ਨੇ ਐਨਕਾਊਂਟਰ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਇਨ੍ਹਾਂ ਮੁਲਜ਼ਮਾਂ ਕੋਲੋਂ ਇੱਕ ਜਿਗਾਨਾ ਪਿਸਤੌਲ ਅਤੇ ਇੱਕ 9 ਐਮਐਮ ਦਾ ਪਿਸਤੌਲ ਬਰਾਮਦ ਹੋਇਆ ਹੈ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਨਾਬਾਲਗ ਹੈ। ਪੁਲਿਸ ਅਨੁਸਾਰ ਨਾਬਾਲਗ ਮੁਲਜ਼ਮ ਕਪਿਲ ਸਾਂਗਵਾਨ ਉਰਫ਼ ਨੰਦੂ, ਇਸ ਗਿਰੋਹ ਨਾਲ ਸੰਬੰਧਿਤ ਸੀ ਅਤੇ ਮਟਿਆਲਾ ਇਲਾਕੇ ਵਿੱਚ ਭਾਜਪਾ ਆਗੂ ਸੁਰਿੰਦਰ ਸੋਲੰਕੀ ਦੇ ਕਤਲ ਦਾ ਮੁੱਖ ਸ਼ੂਟਰ ਸੀ, ਜਦਕਿ ਦੂਜੇ ਮੁਲਜ਼ਮ ਦਾ ਨਾਂ ਪੰਕਜ ਹੈ, ਪੰਕਜ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੈ।
ਪੁਲਿਸ ਮੁਤਾਬਕ ਇਹ ਦੋਵੇਂ ਮਿਲ ਕੇ ਦਿੱਲੀ (Delhi Police) ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਨ। ਪੁਲਿਸ ਅਨੁਸਾਰ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਲਾਰੈਂਸ, ਕਾਲਾ ਜਥੇਦਾਰੀ ਗਰੁੱਪ ਵਿੱਚ ਸ਼ਾਮਲ ਹੋ ਗਿਆ ਹੈ। ਦੋਵੇਂ ਮੁਲਜ਼ਮ ਨੀਰਜ ਬਵਾਨਾ ਗੈਂਗ ਦੇ ਚੋਟੀ ਦੇ ਗੈਂਗਸਟਰ ਨੂੰ ਮਾਰਨ ਦੇ ਇਰਾਦੇ ਨਾਲ ਦਿੱਲੀ ਆਏ ਸਨ। ਪਿਛਲੇ ਦਿਨਾਂ ਵਿੱਚ ਦੋਵਾਂ ਨੇ ਰੇਕੀ ਵੀ ਕੀਤੀ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਇਰਾਦਿਆਂ ਵਿੱਚ ਕਾਮਯਾਬ ਹੁੰਦੇ, ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।