JioTag

JioTag: ਐਪਲ ਨੂੰ ਟੱਕਰ ਦੇਣ ਲਈ Jio ਨੇ ਲਾਂਚ ਕੀਤਾ ਬਲੂਟੁੱਥ ਟਰੈਕਰ

ਚੰਡੀਗੜ੍ਹ, 08 ਜੂਨ 2023: Jio ਨੇ ਭਾਰਤ ‘ਚ ਬਲੂਟੁੱਥ ਟਰੈਕਿੰਗ ਡਿਵਾਈਸ JioTag ਨੂੰ ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ ਨੂੰ ਐਪਲ ਦੇ ਏਅਰਟੈਗਸ ਦੇ ਮੁਕਾਬਲੇ ‘ਚ ਲਿਆਂਦਾ ਗਿਆ ਹੈ। JioTag ਐਪਲ ਏਅਰਟੈਗ ਦੇ ਸਮਾਨ ਕੰਮ ਕਰਦਾ ਹੈ, ਇਹ ਉਪਭੋਗਤਾ ਦੇ ਸਮਾਰਟਫੋਨ ਨਾਲ ਜੋੜੀ ਬਣਾਉਣ ਲਈ ਬਲੂਟੁੱਥ ਕਨੈਕਟੀਵਿਟੀ ਦੀ ਵਰਤੋਂ ਕਰਦਾ ਹੈ ਅਤੇ ਉਸ ਆਈਟਮ ਨੂੰ ਟਰੈਕ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਟਰੈਕਰ ਜੁੜਿਆ ਹੋਇਆ ਹੈ। ਇਹ ਡਿਵਾਈਸ ਬਹੁਤ ਹਲਕਾ ਹੈ ਅਤੇ ਵਰਤੋਂ ਵਿੱਚ ਆਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਨਵੀਂ ਲਾਂਚ ਕੀਤੀ ਡਿਵਾਈਸ ਨੂੰ ਜੀਓ ਕਮਿਊਨਿਟੀ ਫਾਈਂਡ ਫੀਚਰ ਸਪੋਰਟ ਦੇ ਨਾਲ ਪੇਸ਼ ਕੀਤਾ ਗਿਆ ਹੈ।

ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਹੋਰ ਵਿਸ਼ੇਸ਼ਤਾਵਾਂ ਬਾਰੇ…

JioTag ਵਾਈਟ ਕਲਰ ‘ਚ ਆਉਂਦਾ ਹੈ ਅਤੇ Jio.com ਵੈੱਬਸਾਈਟ ‘ਤੇ 2,199 ਰੁਪਏ ‘ਚ ਲਿਸਟ ਕੀਤਾ ਗਿਆ ਹੈ, ਪਰ ਟ੍ਰੈਕਰ ਫਿਲਹਾਲ 749 ਰੁਪਏ ‘ਚ ਉਪਲਬਧ ਹੈ। ਕੰਪਨੀ ਦੇਸ਼ ਭਰ ਵਿੱਚ ਚੋਣਵੇਂ ਪਿੰਨ ਕੋਡਾਂ ‘ਤੇ ਕੈਸ਼-ਆਨ-ਡਿਲਿਵਰੀ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ, ਪਰ ਹੋਰ ਇਸਦੇ ਲਈ ਪ੍ਰੀਪੇਡ ਆਰਡਰ ਦੇ ਸਕਦੇ ਹਨ। ਡਿਵਾਈਸ ਦੇ ਨਾਲ ਬਾਕਸ ਵਿੱਚ ਇੱਕ ਵਾਧੂ ਬੈਟਰੀ ਅਤੇ ਕੇਬਲ ਆਉਂਦੀ ਹੈ।

JioTag ਨੂੰ ਬਦਲਣਯੋਗ ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ। ਯਾਨੀ ਤੁਸੀਂ ਇਸ ਦੀ ਬੈਟਰੀ ਵੀ ਕੱਢ ਸਕਦੇ ਹੋ। ਇਸ ਵਿੱਚ ਇੱਕ CR2032 ਬੈਟਰੀ ਮਿਲਦੀ ਹੈ, ਜੋ ਇੱਕ ਸਾਲ ਤੱਕ ਦੀ ਬੈਟਰੀ ਲਾਈਫ ਪ੍ਰਦਾਨ ਕਰਦੀ ਹੈ। ਬਲੂਟੁੱਥ ਟ੍ਰੈਕਰ ਬਲੂਟੁੱਥ v5.1 ਦੀ ਵਰਤੋਂ ਕਰਕੇ ਉਪਭੋਗਤਾਵਾਂ ਦੇ ਸਮਾਰਟਫੋਨ ਨਾਲ ਜੁੜਦਾ ਹੈ। ਆਈਟਮ ਨੂੰ ਟਰੈਕ ਕਰਨ ਲਈ ਉਪਭੋਗਤਾ ਇਸਨੂੰ ਆਪਣੇ ਵਾਲਿਟ, ਹੈਂਡਬੈਗ ਜਾਂ ਕਿਸੇ ਹੋਰ ਨਿੱਜੀ ਵਸਤੂ ਵਿੱਚ ਰੱਖ ਸਕਦੇ ਹਨ। ਇਹ ਇੱਕ ਲੇਨਯਾਰਡ ਕੇਬਲ ਦੇ ਨਾਲ ਵੀ ਆਉਂਦਾ ਹੈ, ਜੋ ਟਰੈਕਰ ਨੂੰ ਹੋਰ ਵਸਤੂਆਂ ਨਾਲ ਜੋੜਨਾ ਆਸਾਨ ਬਣਾਉਂਦਾ ਹੈ।

ਜੀਓ ਕਮਿਊਨਿਟੀ ਫਾਈਡ ਫੀਚਰ ਇਸ ਨਵੇਂ ਲਾਂਚ ਕੀਤੇ ਬਲੂਟੁੱਥ ਟਰੈਕਰ ਨੂੰ ਸਪੋਟ ਕਰਦਾ ਹੈ | ਇਸ ਦਾ ਮਤਲਬ ਹੈ ਕਿ ਜਦੋਂ ਉਪਭੋਗਤਾ ਆਖਰੀ ਡਿਸਕਨੈਕਟ ਕੀਤੇ ਸਥਾਨ ‘ਤੇ ਕਿਸੇ ਕਨੈਕਟ ਕੀਤੀ ਆਈਟਮ ਨੂੰ ਲੱਭਣ ਵਿੱਚ ਅਸਮਰੱਥ ਹੁੰਦੇ ਹਨ, ਤਾਂ ਉਹ ਆਪਣੇ ਸਮਾਰਟਫੋਨ ‘ਤੇ JioThings ਐਪਲੀਕੇਸ਼ਨ ‘ਤੇ ਆਪਣੇ JioTag ਨੂੰ ਗੁੰਮ ਹੋਈ ਡਿਵਾਈਸ ਦੇ ਰੂਪ ਵਿੱਚ ਸੂਚੀਬੱਧ ਕਰ ਸਕਦੇ ਹਨ ਅਤੇ ਕਮਿਊਨਿਟੀ ਫਾਈਡ ਫੀਚਰ ਗੁਆਚੇ JioTag ਦੀ ਲੋਕੇਸ਼ਨ ਨੂੰ ਸਰਚ ਅਤੇ ਟ੍ਰੈਕ ਕਰ ਸਕਦਾ ਹੈ |

Scroll to Top