SGPC

ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਇਤਰਾਜ਼ਯੋਗ ਗਦਰ-2 ਫਿਲਮ ਦੇ ਦ੍ਰਿਸ਼ ‘ਤੇ ਐਸਜੀਪੀਸੀ ਨੇ ਸਖ਼ਤ ਇਤਰਾਜ਼ ਜਤਾਇਆ

ਅੰਮ੍ਰਿਤਸਰ,08 ਜੂਨ 2023: ਭਾਵੇਂ ‘ਗ਼ਦਰ’ ਫਿਲਮ ਨੂੰ ਪਰਦੇ ਤੇ ਆਏ 20 ਸਾਲ ਹੋ ਗਏ ਹਨ, ਪਰ ਅੱਜ ਵੀ ਇਸਦੇ ਗੀਤ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ ਸਾਲ 2001 ਵਿੱਚ ਰਿਲੀਜ਼ ਹੋਈ ਸੀ ਜੋ ਇੱਕ ਬਲਾਕਬਸਟਰ ਸਾਬਤ ਹੋਈ, ਜਿਸ ਤੋਂ ਬਾਅਦ ਹੁਣ ਇਕ ਵਾਰ ਫਿਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਵੱਲੋਂ ਗ਼ਦਰ 2 ਫ਼ਿਲਮ ਬਣਾਈ ਜਾ ਰਹੀ ਹੈ ਅਤੇ ਇਸ ਫਿਲਮ ਦੀ ਵੱਖ ਵੱਖ ਥਾਵਾਂ ਤੇ ਸ਼ੂਟਿੰਗ ਦੀ ਕੀਤੀ ਜਾ ਰਹੀ ਅਤੇ ਫ਼ਿਲਮ ਦੇ ਇੱਕ ਰੋਮੈਂਟਿਕ ਸੀਨ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸੰਨੀ ਦਿਓਲ ਨਾਲ ਵਿਵਾਦ ਛਿੜਦਾ ਹੋਇਆ ਦਿਖਾਈ ਦੇ ਰਿਹਾ ਹੈ।

ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਰਮੈਟਿਕ ਦ੍ਰਿਸ਼ ਦੇ ਵਿੱਚ ਸੰਨੀ ਦਿਓਲ ਅਤੇ ਫਿਲਮ ਦੀ ਅਦਾਕਾਰਾ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਖੜੇ ਹੋ ਕੇ ਰੋਮੈਂਟਿਕ ਸੀਨ ਕਰ ਰਹੇ ਅਤੇ ਉਹਨਾਂ ਦੇ ਚਾਰੇ ਪਾਸੇ ਕੁਝ ਨਿਹੰਗ ਸਿੰਘ ਗੱਤਕਾਬਾਜੀ ਵੀ ਕਰ ਰਹੇ ਹਨ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪਹੁੰਚੀ ਹੈ ਅਤੇ ਐਸਜੀਪੀਸੀ ਨੇ ਇਤਰਾਜ਼ ਪ੍ਰਗਟ ਕੀਤਾ ਹੈ।

ਇਸ ਬਾਬਤ ਗੱਲਬਾਤ ਕਰਦਿਆਂ ਐਸਜੀਪੀਸੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬਾਲੀਵੁੱਡ ਅਭਿਨੇਤਾ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਸਨੀ ਦਿਓਲ ਦੀ ਗ਼ਦਰ 2 ਫਿਲਮ ਆ ਰਹੀ ਹੈ ਜਿਸਦਾ ਜੀ ਇੱਕ ਇਤਰਾਜ਼ਯੋਗ ਵੀਡੀਓ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸ਼ੂਟ ਕੀਤਾ ਗਿਆ ਹੈ, ਜਿਸ ਨਾਲ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਜੋ ਸਿੰਘ ਗਤਕਾਬਾਜ਼ੀ ਕਰ ਰਹੇ ਹਨ, ਉਹਨਾਂ ਨੂੰ ਲੈ ਕੇ ਵੀ ਸੰਗਤਾਂ ਦੇ ਮਨ ਵਿੱਚ ਧੀਰਜ ਹੈ। ਉਨ੍ਹਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਦੀ ਵੀਡੀਓ ਇਸ ਤਰੀਕੇ ਵਾਇਰਲ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

Scroll to Top