ਚੰਡੀਗੜ੍ਹ, 06 ਜੂਨ 2023: ਇਮਰਾਨ ਖਾਨ (Imran Khan) ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਕੁਝ ਨੇਤਾਵਾਂ ਨੇ ਵਾਸ਼ਿੰਗਟਨ ਵਿੱਚ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਇਨ੍ਹਾਂ ਨੇਤਾਵਾਂ ਦੀ ਮੰਗ ਹੈ ਕਿ ਬਿਡੇਨ ਪ੍ਰਸ਼ਾਸਨ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਬੰਦ ਕਰੇ, ਕਿਉਂਕਿ ਉਥੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪਿਛਲੇ ਸਾਲ ਅਪ੍ਰੈਲ ਤੋਂ ਲੈ ਕੇ ਕਈ ਮਹੀਨਿਆਂ ਬਾਅਦ ਤੱਕ, ਇਮਰਾਨ ਖਾਨ ਹਰ ਰੈਲੀ ਵਿੱਚ ਇੱਕ ਕਾਗਜ਼ ਲਹਿਰਾਉਂਦੇ ਹੋਏ ਦਾਅਵਾ ਕਰਦੇ ਰਹੇ ਕਿ ਉਨ੍ਹਾਂ ਦੀ ਸਰਕਾਰ ਨੂੰ ਪਾਕਿਸਤਾਨੀ ਫੌਜ ਨੇ ਅਮਰੀਕਾ ਦੇ ਇਸ਼ਾਰੇ ‘ਤੇ ਡੇਗ ਦਿੱਤਾ ਸੀ। ਜਦੋਂ ਤੱਕ ਇਮਰਾਨ ਪ੍ਰਧਾਨ ਮੰਤਰੀ ਸਨ, ਜੋ ਬਿਡੇਨ ਨੇ ਇੱਕ ਵਾਰ ਵੀ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਨਹੀਂ ਕੀਤੀ ਅਤੇ ਨਾ ਹੀ ਮੁਲਾਕਾਤ ਕੀਤੀ। ਇਸ ਲਈ ਇਮਰਾਨ ਖਾਨ ਦਾ ਮਜ਼ਾਕ ਵੀ ਉਡਾਇਆ ਗਿਆ।
ਇਕਰਯੋਗ ਹੈ ਕਿ 9 ਮਈ ਨੂੰ ਇਮਰਾਨ ਖਾਨ (Imran Khan) ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਫੌਜ ਦੇ ਮਹੱਤਵਪੂਰਨ ਠਿਕਾਣਿਆਂ ‘ਤੇ ਵੱਡੇ ਹਮਲੇ ਕੀਤੇ ਸਨ। ਇਸ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਸਰਕਾਰ ਅਤੇ ਫੌਜ ਨੇ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ। 1500 ਤੋਂ ਵੱਧ ਇਮਰਾਨ ਦੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਕਾਰਵਾਈ ਤੋਂ ਬਾਅਦ ਖਾਨ ਦੀ ਪਾਰਟੀ ਟੁੱਟ ਰਹੀ ਹੈ। 100 ਤੋਂ ਵੱਧ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਇਮਰਾਨ ਲਗਭਗ ਇਕੱਲਾ ਰਹਿ ਗਿਆ ਹੈ। ਹੁਣ ਉਹ ਵਿਦੇਸ਼ੀ ਮੀਡੀਆ ਤੋਂ ਪਾਕਿਸਤਾਨ ਵਿੱਚ ਲੋਕਤੰਤਰ ਨੂੰ ਬਚਾਉਣ ਦੀ ਮੰਗ ਕਰ ਰਹੇ ਹਨ।
ਹੁਣ ਪੀਟੀਆਈ ਦੇ ਕਈ ਨੇਤਾ ਦਾਅਵਾ ਕਰ ਰਹੇ ਹਨ ਕਿ ਬਿਡੇਨ ਪ੍ਰਸ਼ਾਸਨ ਪਾਕਿਸਤਾਨ ਦੀ ਸਰਕਾਰ ਅਤੇ ਫੌਜ ‘ਤੇ ਮਨੁੱਖੀ ਅਧਿਕਾਰਾਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਦਬਾਅ ਬਣਾਏਗਾ। ਹਾਲਾਂਕਿ ਸ਼ਾਹਬਾਜ਼ ਸ਼ਰੀਫ ਸਰਕਾਰ ਅਤੇ ਫੌਜ਼ ਇਮਰਾਨ ਦੀ ਪਾਰਟੀ ਦੇ ਨੇਤਾ ਇਸ ਕਾਰਵਾਈ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।