Balasore

ਬਾਲਾਸੋਰ ਰੇਲ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ PM ਜਸਟਿਨ ਟਰੂਡੋ ਨੇ ਦੁੱਖ ਜਤਾਇਆ

ਚੰਡੀਗੜ੍ਹ, 03 ਜੂਨ 2023: ਉੜੀਸਾ ਦੇ ਬਾਲਾਸੋਰ (Balasore) ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਭਿਆਨਕ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਾਲਾਸੋਰ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਸ਼ੋਕ ਸੰਦੇਸ਼ ਵਿੱਚ ਲਿਖਿਆ ਕਿ ਭਾਰਤ ਦੇ ਉੜੀਸਾ ਵਿੱਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਖ਼ਬਰਾਂ ਨੇ ਮੇਰਾ ਦਿਲ ਤੋੜ ਦਿੱਤਾ ਹੈ। ਕੈਨੇਡਾ ਦੇ ਲੋਕ ਇਸ ਔਖੀ ਘੜੀ ਵਿੱਚ ਭਾਰਤ ਦੇ ਲੋਕਾਂ ਦੇ ਨਾਲ ਖੜੇ ਹਨ।

Scroll to Top