ਨਵੀਂ ਦਿੱਲੀ, 26 ਮਈ 2023( ਦਵਿੰਦਰ ਸਿੰਘ) : ਗੈਂਗਸਟਰ ਟਿੱਲੂ ਤਾਜਪੁਰੀਆ ਕਤਲ ਕਾਂਡ ਤੋਂ ਬਾਅਦ ਤਿਹਾੜ ਜੇਲ੍ਹ (Tihar Jail) ਪ੍ਰਸ਼ਾਸਨ ਹਰਕਤ ਵਿੱਚ ਹੈ। ਸ਼ੁੱਕਰਵਾਰ ਨੂੰ ਜੇਲ੍ਹ ਪ੍ਰਸ਼ਾਸਨ ਨੇ 80 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ 5 ਡਿਪਟੀ ਸੁਪਰਡੈਂਟ, 9 ਸਹਾਇਕ ਸੁਪਰਡੈਂਟ, 8 ਹੈੱਡ ਵਾਰਡਨ ਅਤੇ 50 ਵਾਰਡਨ ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ ‘ਚੋਂ ਕੁਝ ਸਟਾਫ ਨੂੰ ਤਿਹਾੜ (Tihar Jail) ਤੋਂ ਮੰਡੋਲੀ ਅਤੇ ਕੁਝ ਨੂੰ ਮੰਡੋਲੀ ਤੋਂ ਤਿਹਾੜ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ 11 ਮਈ ਨੂੰ 99 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਸਨ। ਇਸ ਤਰ੍ਹਾਂ ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਹੁਣ ਤੱਕ 171 ਜੇਲ੍ਹ ਸਟਾਫ ਦੇ ਤਬਾਦਲੇ ਕੀਤੇ ਜਾ ਚੁੱਕੇ ਹਨ।