July 7, 2024 6:59 pm
Chhattisgarh

ਛੱਤੀਸਗੜ੍ਹ ‘ਚ ਵੱਡਾ ਨਕਸਲੀਆਂ ਹਮਲਾ ਨਾਕਾਮ, ਸੜਕ ‘ਤੇ ਦੱਬਿਆ 50 ਕਿੱਲੋ IED ਬਰਾਮਦ

ਚੰਡੀਗੜ੍ਹ, 24 ਮਈ 2023: ਛੱਤੀਸਗੜ੍ਹ (Chhattisgarh) ਵਿੱਚ ਇੱਕ ਵਾਰ ਫਿਰ ਨਕਸਲੀਆਂ ਨੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ | ਹਾਲਾਂਕਿ ਜਵਾਨਾਂ ਨੇ ਸਮੇਂ ਸਿਰ ਇਸ ਨੂੰ ਨਾਕਾਮ ਕਰ ਦਿੱਤਾ। ਜਵਾਨਾਂ ਨੇ 50 ਕਿੱਲੋ ਆਈਈਡੀ ਬਰਾਮਦ ਕੀਤੀ ਹੈ। ਜਿਸਨੂੰ ਸੜਕ ਤੋਂ ਪੰਜ ਫੁੱਟ ਹੇਠਾਂ ਇਸ ਨੂੰ ਦਬਾਇਆ ਗਿਆ ਸੀ । ਜੇਕਰ ਸੀਰੀਜ਼ ‘ਚ ਜੁੜੇ ਇਨ੍ਹਾਂ ਵਿਸਫੋਟਕਾਂ ‘ਚ ਧਮਾਕਾ ਹੋ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਕਰੀਬ ਇੱਕ ਮਹੀਨਾ ਪਹਿਲਾਂ 26 ਅਪ੍ਰੈਲ ਨੂੰ ਨਕਸਲੀਆਂ ਨੇ ਦਾਂਤੇਵਾੜਾ ਵਿੱਚ ਅਜਿਹਾ ਹੀ ਇੱਕ ਧਮਾਕਾ ਕੀਤਾ ਸੀ। ਇਸ ਵਿੱਚ 50 ਕਿੱਲੋ ਆਈਈਡੀ ਵੀ ਵਰਤੀ ਗਈ ਸੀ। ਹਮਲੇ ‘ਚ 10 ਜਵਾਨ ਸ਼ਹੀਦ ਹੋ ਗਏ ਸਨ।

ਜਾਣਕਾਰੀ ਅਨੁਸਾਰ ਸੀਆਰਪੀਐਫ 168 ਅਤੇ 222ਵੀਂ ਬਟਾਲੀਅਨ (Chhattisgarh) ਦੇ ਜਵਾਨ ਬੁੱਧਵਾਰ ਨੂੰ ਥਾਣਾ ਅਵਾਪੱਲੀ ਤੋਂ ਤਲਾਸ਼ੀ ਲਈ ਗਏ ਸਨ। ਇਸ ਦੌਰਾਨ ਅਵਾਪੱਲੀ-ਬਾਸਾਗੁਡਾ ਰੋਡ ‘ਤੇ ਦੁਰਗਾ ਮੰਦਰ ਨੇੜੇ ਨਕਸਲੀਆਂ ਨੇ ਸੜਕ ਦੇ ਵਿਚਕਾਰ ਅੱਠ ਫੁੱਟ ਲੰਬਾ ਅਤੇ ਪੰਜ ਫੁੱਟ ਡੂੰਘਾ ਇੱਕ ਫੋਕਸ ਹੋਲ ਬਣਾਇਆ ਹੋਇਆ ਸੀ | ਇਸ ਵਿੱਚ ਪਲਾਸਟਿਕ ਦੇ ਦੋ ਡੱਬਿਆਂ ਵਿੱਚ 25-25 ਕਿੱਲੋ ਦਾ ਆਈਈਡੀ ਵਿਸਫੋਟਕ ਲਾਇਆ ਗਿਆ ਸੀ।