Cough Syrups

ਵਿਦੇਸ਼ ਭੇਜੇ ਜਾਣ ਤੋਂ ਪਹਿਲਾਂ ਭਾਰਤੀ ਖੰਘ ਸੀਰਪ ਦੀ ਹੋਵੇਗੀ ਟੈਸਟਿੰਗ, ਨਵਾਂ ਨਿਯਮ 1 ਜੂਨ ਤੋਂ ਹੋਵੇਗਾ ਲਾਗੂ

ਚੰਡੀਗੜ੍ਹ, 23 ਮਈ 2023: ਭਾਰਤੀ ਫ਼ਾਰਮਾਸਿਊਟੀਕਲ ਫ਼ਰਮਾਂ ਵਲੋਂ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸੀਰਪ (Cough Syrups) ਨੂੰ ਲੈ ਕੇ ਦੁਨੀਆ ਭਰ ਵਿਚ ਪੈਦਾ ਹੋਏ ਰੋਸ ਤੋਂ ਬਾਅਦ ਸਰਕਾਰ ਨੇ ਇਕ ਵੱਡਾ ਫ਼ੈਸਲਾ ਲਿਆ ਹੈ | ਭਾਰਤ ਤੋਂ ਵਿਦੇਸ਼ ਭੇਜੇ ਜਾਣ ਵਾਲੇ ਸਾਰੇ ਖੰਘ ਦੇ ਸੀਰਪ ਦੀ ਹੁਣ ਲੈਬ ਟੈਸਟਿੰਗ ਹੋਵੇਗੀ।

ਲੈਬ ਵਿੱਚ ਟੈਸਟ ਕਰਨ ਤੋਂ ਬਾਅਦ ਹੀ ਖੰਘ ਦੇ ਸੀਰਪ ਨੂੰ ਨਿਰਯਾਤ ਕੀਤਾ ਜਾ ਸਕਦਾ ਹੈ। ਨਵਾਂ ਨਿਯਮ 1 ਜੂਨ ਤੋਂ ਲਾਗੂ ਹੋਵੇਗਾ। ਪਿਛਲੇ ਸਾਲ ਗਾਂਬੀਆ ਵਿੱਚ 66 ਅਤੇ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਮੌਤ ਹੋ ਗਈ ਸੀ। ਦਾਅਵਾ ਕੀਤਾ ਗਿਆ ਸੀ ਕਿ ਇਹ ਮੌਤਾਂ ਭਾਰਤ ਵਿੱਚ ਬਣੇ ਖੰਘ ਦੇ ਸਿਰਪ (Cough Syrups) ਦਾ ਸੇਵਨ ਕਰਨ ਨਾਲ ਹੋਈਆਂ ਹਨ।

ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਨੇ ਸੋਮਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਮੁਤਾਬਕ ਖੰਘ ਦੀ ਦਵਾਈ ਬਿਨਾਂ ਜਾਂਚ ਅਤੇ ਸਬੂਤ ਦੇ ਵਿਦੇਸ਼ ਨਹੀਂ ਭੇਜੀ ਜਾਵੇਗੀ। ਡੀਜੀਐਫਟੀ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਰਾਜ ਸਰਕਾਰਾਂ ਅਤੇ ਫਾਰਮਾਸਿਊਟੀਕਲ ਕੰਪਨੀਆਂ ਨੂੰ ਨਿਰਯਾਤ ਤੋਂ ਪਹਿਲਾਂ ਦਵਾਈ ਦੀ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।

ਫਰਵਰੀ ਵਿੱਚ ਤਾਮਿਲਨਾਡੂ ਅਧਾਰਤ ਗਲੋਬਲ ਫਾਰਮਾ ਹੈਲਥਕੇਅਰ ਨੇ ਆਪਣੀਆਂ ਸਾਰੀਆਂ ਅੱਖਾਂ ਦੀਆਂ ਦਵਾਈਆਂ ਵਾਪਸ ਮੰਗਵਾ ਲਈਆਂ ਸਨ। ਇਸ ਦੇ ਨਾਲ ਹੀ WHO ਨੇ 2022 ਵਿੱਚ ਭਾਰਤ ਦੇ ਚਾਰ ਖੰਘ ਦੇ ਸੀਰਪਾਂ ਨੂੰ ਲੈ ਕੇ ਇੱਕ ਅਲਰਟ ਜਾਰੀ ਕੀਤਾ ਸੀ।

Scroll to Top