ਚੰਡੀਗੜ੍ਹ ,5 ਅਗਸਤ 2021 : ਕੋਰੋਨਾ ਕਾਲ ਦਾ ਕਹਿਰ ਜਿਵੇਂ -ਜਿਵੇਂ ਘਟਦਾ ਜਾ ਰਿਹਾ ਹੈ ,ਉਸੇ ਦੇ ਨਾਲ – ਨਾਲ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਤੋਂ ਰਾਹਤ ਵੀ ਦਿੱਤੀ ਜਾ ਰਹੀ ਹੈ | ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਸੀ ,ਕਿ ਪੰਜਾਬ ਦੇ ਸਾਰੇ ਸਕੂਲ ਸਾਰੀਆਂ ਜਮਾਤਾਂ ਲਈ ਖੋਲ੍ਹੇ ਜਾਣਗੇ ,ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਚੰਡੀਗੜ੍ਹ ਦੇ ਸਕੂਲ ਖੋਲਣ ਦੇ ਆਦੇਸ਼ ਦੇ ਦਿੱਤੇ ਹਨ |
ਹਾਲਾਂਕਿ ਬੱਚਿਆਂ ਨੂੰ ਸਕੂਲ ਭੇਜਣਾ ਹੈ ਜਾਂ ਨਹੀਂ ਇਹ ਮਾਪਿਆਂ ਦਾ ਫੈਸਲਾ ਹੋਵੇਗਾ ,ਚੰਡੀਗੜ੍ਹ ਪ੍ਰਸ਼ਾਸਨ ਨੇ 7 ਵੀਂ ਅਤੇ 8 ਵੀਂ ਜਮਾਤ ਦੇ ਸਕੂਲ 9 ਅਗਸਤ ਤੋਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।ਸਕੂਲ ਖੋਲਣ ਦੇ ਨਾਲ -ਨਾਲ ਆਨਲਾਈਨ ਸਿੱਖਿਆ ਦੀ ਸਹੂਲਤ ਵੀ ਜਾਰੀ ਰੱਖੀ ਜਾਵੇਗੀ , ਤਾਂ ਜੋ ਜਿਹੜੇ ਮਾਪੇ ਵਿਦਿਆਰਥੀਆਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ ਉਹ ਘਰੇ ਬੈਠ ਕੇ ਆਨਲਾਈਨ ਪੜਾਈ ਕਰ ਸਕਣਗੇ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੋਵਿਡ ਦੀ ਇੱਕ-ਇੱਕ ਖ਼ੁਰਾਕ ਲੱਗੀ ਹੋਣੀ ਚਾਹੀਦੀ ਹੈ |