Turkey

ਤੁਰਕੀ ‘ਚ 28 ਮਈ ਨੂੰ ਮੁੜ ਰਾਸ਼ਟਰਪਤੀ ਚੋਣਾਂ, ਕੱਲ੍ਹ ਹੋਈਆਂ ਚੋਣਾਂ ‘ਚ ਕਿਸੇ ਨੂੰ ਵੀ ਨਹੀਂ ਮਿਲਿਆ ਬਹੁਮਤ

ਚੰਡੀਗੜ੍ਹ, 15 ਮਈ 2023: ਤੁਰਕੀ (Turkey)  ‘ਚ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਗਏ ਹਨ। ਲੋਕਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਹੈ। ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੀ ਹਮਾਇਤ ਕਰਨ ਵਾਲੀ ਰੇਸੇਪ ਤੇਯਪ ਏਰਦੋਗਨ ਦੀ ਏ.ਕੇ.ਪੀ. ਨੂੰ 49.4% ਵੋਟਾਂ ਮਿਲੀਆਂ। ਇਸ ਦੇ ਨਾਲ ਹੀ, ਕੇਮਲ ਕੇਲੀਕਦਾਰੋਗਲੂ ਦੀ ਪਾਰਟੀ ਸੀਐਚਪੀ, ਜਿਸ ਨੂੰ ਤੁਰਕੀ ਦਾ ਗਾਂਧੀ ਕਿਹਾ ਜਾਂਦਾ ਹੈ, ਉਨ੍ਹਾਂ ਨੂੰ 45.0% ਵੋਟਾਂ ਮਿਲੀਆਂ। ਜਦੋਂ ਕਿ ਕਿਸੇ ਵੀ ਪਾਰਟੀ ਨੂੰ ਸੱਤਾ ਵਿੱਚ ਆਉਣ ਲਈ 50% ਤੋਂ ਵੱਧ ਵੋਟਾਂ ਮਿਲਣੀਆਂ ਚਾਹੀਦੀਆਂ ਹਨ।

ਇਹ ਚੋਣ ਤੁਰਕੀ ਵਿੱਚ ਫਰਵਰੀ ਵਿੱਚ ਆਏ ਭੂਚਾਲ ਦੇ 3 ਮਹੀਨੇ ਬਾਅਦ ਹੋਈ ਸੀ। ਭੂਚਾਲ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਅਲਜਜ਼ੀਰਾ ਮੁਤਾਬਕ ਲੋਕਾਂ ਨੇ ਇਸ ਲਈ 20 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਰਾਸ਼ਟਰਪਤੀ ਏਰਦੋਗਨ ਨੂੰ ਜ਼ਿੰਮੇਵਾਰ ਠਹਿਰਾਇਆ।

Scroll to Top