ਚੰਡੀਗੜ੍ਹ, 5 ਮਈ 2023: ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਅਜੇ ਬੰਗਾ (Ajay Banga) ਨੂੰ ਵਿਸ਼ਵ ਬੈਂਕ ਦਾ ਅਗਲਾ ਮੁਖੀ ਬਣਨ ‘ਤੇ ਵਧਾਈ ਦਿੱਤੀ ਹੈ। ਬਿਡੇਨ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਇੱਕ ਪਰਿਵਰਤਨਸ਼ੀਲ ਹਸਤੀ ਸਾਬਤ ਹੋਣਗੇ ਜੋ ਅੰਤਰਰਾਸ਼ਟਰੀ ਵਿੱਤੀ ਸੰਸਥਾ ਵਿੱਚ ਮੁਹਾਰਤ, ਅਨੁਭਵ ਅਤੇ ਨਵੀਨਤਾ ਲਿਆਉਣਗੇ। ਅਜੈ ਬੰਗਾ ਜੋ ਪਹਿਲਾਂ ਮਾਸਟਰਕਾਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਨ, ਨੂੰ ਬੁੱਧਵਾਰ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਬੰਗਾ ਇਸ ਵੱਕਾਰੀ ਸੰਸਥਾ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।
ਅਜੈ ਬੰਗਾ (Ajay Banga) 2 ਜੂਨ ਨੂੰ ਚਾਰਜ ਸੰਭਾਲਣਗੇ। ਜਿਸ ਤੋਂ ਬਾਅਦ ਆਉਣ ਵਾਲੇ 5 ਸਾਲਾਂ ਤੱਕ ਸਿਰਫ ਅਜੈ ਬੰਗਾ ਹੀ ਇਸ ਅਹੁਦੇ ‘ਤੇ ਬਣੇ ਰਹਿਣਗੇ। ਵਿਸ਼ਵ ਬੈਂਕ ਮੁਤਾਬਕ ਭਾਰਤੀ ਮੂਲ ਦੇ ਅਜੇ ਬੰਗਾ ਬੈਂਕ ਦੇ 14ਵੇਂ ਪ੍ਰਧਾਨ ਹੋਣਗੇ। ਇਨ੍ਹਾਂ ਦੀ ਚੋਣ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਵੱਲੋਂ ਕੀਤੀ ਗਈ ਹੈ। ਇਸ ਸਮੇਂ ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਡੇਵਿਡ ਹਨ। ਜਿਸ ਤੋਂ ਬਾਅਦ ਅਜੈ ਬੰਗਾ ਇਹ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਨ।
ਦੱਸ ਦਈਏ ਕਿ ਮੌਜੂਦਾ ਰਾਸ਼ਟਰਪਤੀ ਨੇ ਡੇਵਿਡ ਵੱਲੋਂ ਤੈਅ ਸਮੇਂ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਕਾਰਨ ਬੈਂਕ ਦੇ ਚੇਅਰਮੈਨ ਦੀ ਭਾਲ ਕੀਤੀ ਜਾ ਰਹੀ ਹੈ।ਅਜਿਹੇ ‘ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ 23 ਫਰਵਰੀ ਨੂੰ ਅਜੈ ਬੰਗਾ ਦਾ ਨਾਂ ਨਾਮਜ਼ਦ ਕੀਤਾ ਸੀ। ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ 14 ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਇਨ੍ਹਾਂ ਵਿੱਚ ਜਾਪਾਨ, ਜਰਮਨੀ, ਫਰਾਂਸ, ਇਟਲੀ, ਬੰਗਲਾਦੇਸ਼, ਕੋਲੰਬੀਆ, ਮਿਸਰ, ਘਾਨਾ, ਕੀਨੀਆ, ਕੋਟੇ ਡੀ ਆਈਵਰ, ਸਾਊਦੀ ਅਰਬ, ਕੋਰੀਆ ਗਣਰਾਜ ਅਤੇ ਸੰਯੁਕਤ ਰਾਸ਼ਟਰ ਦੇ ਦੇਸ਼ ਸ਼ਾਮਲ ਹਨ।