July 9, 2024 1:06 am
Opium

ਪਟਿਆਲਾ ਪੁਲਿਸ ਵੱਲੋਂ ਚਾਰ ਕਿੱਲੋ ਅਫ਼ੀਮ ਸਮੇਤ ਇੱਕ ਦੋਸ਼ੀ ਗ੍ਰਿਫਤਾਰ

ਪਟਿਆਲਾ, 04 ਮਈ 2023: ਐਸ.ਐਸ.ਪੀ. ਵਰੁਣ ਸ਼ਰਮਾ ਨੇ ਪ੍ਰੈਸ ਕਾਨਫ਼ਰੰਸ ਰਾਹੀ ਦੱਸਿਆ ਕਿ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ, ਪਟਿਆਲਾ(Patiala), ਜਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਅਨਾਜ ਮੰਡੀ ਪਟਿਆਲਾ ਵੱਲੋਂ ਸਮਗਲਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ, ਜਦੋਂ ਮਿਤੀ 03.05.2023 ਨੂੰ ਮਹਿੰਦਰ ਸਾਹ ਪੁੱਤਰ ਨਰਸਿੰਗ ਸਾਹ ਵਾਸੀ ਪਿੰਡ ਵਾ ਥਾਣਾ ਬਰਗੇਨੀਆ ਜ਼ਿਲ੍ਹਾ ਸੀਤਾਮੜੀ,ਬਿਹਾਰ ਹਾਲ ਅਬਾਦ ਨੌਲਈਆ ਚੌਂਕ ਹੁਸ਼ਿਆਰਪੁਰ ਪੰਜਾਬ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 04 ਕਿਲੋ ਅਫ਼ੀਮ (Opium) ਬਰਾਮਦਗੀ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03-05-2023 ਨੂੰ ਏ.ਐਸ.ਆਈ. ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ.ਪੁਆਇੰਟ ਨੇੜੇ ਰੇਲਵੇ ਲਾਈਨਾਂ ਬੰਨਾ ਰੋਡ ਪਟਿਆਲਾ (Patiala) ਵਿਖੇ ਮੌਜੂਦ ਸੀ ਅਤੇ ਸੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਦੋਸ਼ੀ ਮਹਿੰਦਰ ਸਾਹ ਉਕਤ ਆਪਣੇ ਖੱਬੇ ਮੋਢੇ ਪਰ ਟੰਗੇ ਕਾਲੇ ਰੰਗ ਦੇ ਪਿੱਠੂ ਬੈਗ ਸਮੇਤ ਆਈਆਂ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ ਜਿਸ ਨੂੰ ਕਿ ਸ਼ੱਕ ਦੇ ਅਧਾਰ ‘ਤੇ ਕਾਬੂ ਕਰਕੇ ਜ਼ਾਬਤੇ ਅਨੁਸਾਰ ਤਲਾਸ਼ੀ ਕਰਨ ‘ਤੇ ਇਸ ਪਾਸੋਂ 04 ਕਿੱਲੋ ਅਫ਼ੀਮ ਬਰਾਮਦ ਹੋਈ |

ਜਿਸ ਨੂੰ ਕਿ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਮੁਕੱਦਮਾ ਨੰਬਰ 40 ਮਿਤੀ 03.05.2023 ਅ/ਧ 18/61/85 NDPS Act ਥਾਣਾ ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਮਹਿੰਦਰ ਸਾਹ ਪੁੱਤਰ ਨਰਸਿੰਗ ਸਾਹ ਵਾਸੀ ਪਿੰਡ ਵਾ ਥਾਣਾ ਬਰਗੇਨੀਆ ਜ਼ਿਲ੍ਹਾ ਸੀਤਾਮੜੀ,ਬਿਹਾਰ ਹਾਲ ਅਬਾਦ ਨੌਲਈਆ ਚੋਕ ਹੁਸ਼ਿਆਰਪੁਰ ਪੰਜਾਬ ਨੂੰ ਜ਼ਾਬਤੇ ਅਨੁਸਾਰ ਕੀਤਾ ਗਿਆ।ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਅਫ਼ੀਮ (Opium) ਕਿਥੇ ਸਪਲਾਈ ਕਰਨੀ ਸੀ |

ਇਸ ਸਬੰਧੀ ਜਿਸ ਦਾ ਵੀ ਰੋਲ ਸਾਹਮਣੇ ਆਇਆ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।ਪਟਿਆਲਾ ਪੁਲਿਸ ਭੈੜੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਹਮੇਸ਼ਾ ਹੀ ਵਚਨਬੱਧ ਹੈ। ਮੁਲਜ਼ਮ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਅਫ਼ੀਮ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਵੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ।