ਲਾਪਤਾ

ਪਰਿਵਾਰ ਨੇ ਚਾਰ ਦਿਨ ਤੋਂ ਲਾਪਤਾ ਆਪਣੇ ਪੁੱਤਰ ਨੂੰ ਲੱਭਣ ਲਈ ਪ੍ਰਸ਼ਾਸ਼ਨ ਤੋਂ ਲਾਈ ਮਦਦ ਦੀ ਪੁਕਾਰ

ਜਲਾਲਾਬਾਦ, 04 ਮਈ 2023: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜਲਾਲਾਬਾਦ ਦੇ ਵਾਸੀ ਜੋਗਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਹੀ ਰਿਸ਼ਤੇਦਾਰਾਂ ਗੁਰਵਿੰਦਰ ਸਿੰਘ ਭੋਲੂ ਨੇ ਸਾਡੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਸਾਡੇ ਕੋਲੋਂ ਏਜੰਟ ਗੁਰਪ੍ਰੀਤ ਸਿੰਘ ਨੂੰ ਪੈਸੇ ਦਿਵਾਏ ਸਨ | ਪਰ ਲਾਰੇ ਲਗਾ ਕੇ ਸਾਡੇ ਲੜਕੇ ਨੂੰ ਵਿਦੇਸ਼ ਵੀ ਨਹੀਂ ਭੇਜਿਆ |

ਉਨ੍ਹਾਂ ਕਿਹਾ ਕਿ ਸਾਜਨਦੀਪ ਸਿੰਘ ਨੇ ਚਾਰ ਦਿਨ ਪਹਿਲਾਂ ਵਰਗਲਾ ਕੇ ਪੈਸੇ ਵਾਪਸ ਦੇਣ ਦਾ ਬਹਾਨਾ ਲਗਾਇਆ ਗਿਆ ਅਤੇ ਉਸ ਨੂੰ ਜੰਡਿਆਲਾ ਗੁਰੂ ਕੋਲ ਪੈਂਦੇ ਪਿੰਡ ਜਾਣੀਆਂ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸਨੂੰ ਗਾਇਬ ਕਰ ਦਿੱਤਾ ਗਿਆ। ਜਦੋਂ ਸਾਡੇ ਵੱਲੋ ਥਾਣਾ ਵੈਰੋਵਾਲ ਅਤੇ ਥਾਣਾ ਜੰਡਿਆਲਾ ਗੁਰੂ ਵਿਖੇ ਦਰਖ਼ਾਸਤ ਵੀ ਦਿੱਤੀ ਗਈ ਹੈ ਅਤੇ ਥਾਣਾ ਵੈਰੋਵਾਲ ਪੁਲਿਸ ਵੱਲੋਂ ਸਾਡੇ ਪੁੱਤਰ ਦੇ ਮੋਬਾਈਲ ਦੀ ਲੂਕੇਸਨ ਟਰੇਸਿੰਗ ਕੀਤੀ ਗਈ ਤਾਂ ਉਹ ਵੀ ਪਿੰਡ ਜਾਣੀਆਂ ਤੋਂ ਪਾਈ ਗਈ ਸੀ |

ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਥਾਣਾ ਮੁਖੀ ਦੇ ਐੱਸ.ਐੱਚ.ਓ ਬਲਵਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵਾਰ-ਵਾਰ ਉਕਤ ਵਿਅਕਤੀਆਂ ਦੇ ਘਰ ਰੇਡ ਕੀਤੀਆਂ ਜਾ ਰਹੀਆਂ ਹਨ | ਸਾਰਾ ਹੀ ਪਰਿਵਾਰ ਭਗੌੜਾ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰਕੇ ਨੌਜਵਾਨ ਦਾ ਪਤਾ ਲਗਾਇਆ ਜਾਵੇਗਾ। ਪਰਿਵਾਰਕ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦੀ ਉਨ੍ਹਾਂ ਦੇ ਪੁੱਤਰ ਨੂੰ ਲੱਭਿਆ ਜਾਵੇ ਅਤੇ ਉਕਤ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ |

Scroll to Top