ਚੰਡੀਗੜ੍ਹ, 03 ਮਈ 2023: ਫਾਜ਼ਿਲਕਾ (Fazlika) ਵਿੱਚ ਖੁਸ਼ਦੀਪ ਕੌਰ ਨੂੰ ਇਕ ਦਿਨ ਐੱਸ.ਐੱਸ.ਪੀ ਬਣਾਇਆ ਗਿਆ ਹੈ, ਖੁਸ਼ਦੀਪ ਕੌਰ ਨਾ ਸਿਰਫ ਐੱਸ.ਐੱਸ.ਪੀ ਬਣਾਇਆ ਗਿਆ ਬਲਕਿ ਐੱਸ.ਐੱਸ.ਪੀ ਦੀ ਕੁਰਸੀ ‘ਤੇ ਬਿਠਾਇਆ ਗਿਆ | ਤਸਵੀਰਾਂ ਫਾਜ਼ਿਲਕਾ ਦੇ ਐੱਸ.ਐੱਸ.ਪੀ ਦਫਤਰ ਤੋਂ ਸਾਹਮਣੇ ਆਈਆਂ ਹਨ, ਜਿੱਥੇ ਅਬੋਹਰ ਦੀ ਰਹਿਣ ਵਾਲੀ ਇਕ ਵਿਦਿਆਰਥਣ ਨੇ ਸੋਸ਼ਲ ਮੀਡੀਆ ਦੇ ਐੱਸ.ਐੱਸ.ਪੀ ਫਾਜ਼ਿਲਕਾ ਅਵਨੀਤ ਕੌਰ ਸਿੱਧੂ ਨੂੰ ਸੋਸ਼ਲ ਮੀਡੀਆ ‘ਤੇ ਸੰਦੇਸ਼ ਭੇਜਿਆ ਕਿ ੳਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਐੱਸ.ਐੱਸ.ਪੀ ਬਣਨ ਦਾ ਸੁਪਨਾ ਵੇਖ ਰਹੀ ਹੈ |
ਐੱਸ.ਐੱਸ.ਪੀ ਅਵਨੀਤ ਕੌਰ ਸਿੱਧੂ ਨੇ ਇਸ ‘ਤੇ ਗੋਰ ਕਰਦੇ ਹੋਏ ਬੱਚੀ ਦੇ ਸੁਪਨੇ ਨੂੰ ਉਡਾਨ ਦੇਣ ਦੇ ਲਈ ਅੱਜ ਉਸ ਨੂੰ ਫਾਜ਼ਿਲਕਾ ਦੇ ਐੱਸ.ਐੱਸ.ਪੀ ਦਫ਼ਤਰ ਦੀ ਕੁਰਸੀ ‘ਤੇ ਬਿਠਾ ਦਿੱਤਾ ਤੇ ਇਕ ਦਿਨ ਦਾ ਐੱਸ.ਐੱਸ.ਪੀ ਬਣਾ ਦਿੱਤਾ ਹੈ | SSP ਦੀ ਕੁਰਸੀ ਤੇ ਬੈਠੀ ਖੁਸ਼ਦੀਪ ਕੌਰ ਖੁਦ ‘ਤੇ ਮਾਣ ਮਹਿਸੂਸ ਕਰ ਰਹੀ ਹੈ | ਖੁਸ਼ਦੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਸੁਪਨੇ ਨੂੰ ਉਡਾਣ ਮਿਲੀ ਹੈ ਉੱਥੇ ਹੀ ਉਸ ਦਾ ਹੌਸਲਾ ਵੀ ਵਧਿਆ ਹੈ | ਫਾਜ਼ਿਲਕਾ (Fazlika) ਦੇ ਐੱਸ.ਐੱਸ.ਪੀ ਅਵਨੀਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਜੁੜਨ ਦੀ ਲੋੜ ਹੈ |