ਬਾਦਲ ਸਾਹਿਬ

ਬਾਦਲ ਸਾਹਿਬ ਤੋਂ ਜਿੰਦਗੀ ਦੇ ਤਜਰਬਿਆਂ ਦੇ ਨਾਲ ਨਾਲ ਹੋਰ ਬਹੁਤ ਕੁਝ ਸਿੱਖਿਆ: ਕੰਵਲਜੀਤ ਸਿੰਘ ਚੀਮਾ

ਚੰਡੀਗੜ੍ਹ 30 ਅਪ੍ਰੈਲ 2023: ਪੰਜਾਬ ਦੇ ਵਿਕਾਸ ਵਿਚ ਪਾਏ ਵੱਡਮੁੱਲੇ ਯੋਗਦਾਨ ਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਬਹਾਲ ਰੱਖਣ ਲਈ ਕੀਤੇ ਅਣਥੱਕ ਯਤਨਾਂ ਸਦਕਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਦੀਆਂ ਤੱਕ ਯਾਦ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੱਛਮੀ ਬੰਗਾਲ ਕਾਡਰ ਦੇ ਅਡੀਸ਼ਨਲ ਚੀਫ ਸੈਕਟਰੀ ਸ. ਕੰਵਲਜੀਤ ਸਿੰਘ ਚੀਮਾ ਆਈ.ਏ.ਐਸ ਨੇ ਅੱਜ ਇਥੇ ਗੱਲਬਾਤ ਕਰਦਿਆਂ ਕੀਤਾ।

ਸ. ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਬਤੌਰ ਪ੍ਰਿੰਸੀਪਲ ਸੈਕਟਰੀ ਸੇਵਾਵਾਂ ਨਿਭਾਈਆਂ, ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਸ. ਬਾਦਲ ਦਾ ਸਿਆਸੀ ਸਫ਼ਰ ਪੰਜਾਬ ਅਤੇ ਪੰਜਾਬੀਅਤ ਦੀ ਤਰੱਕੀ ਤੇ ਵਿਕਾਸ ਲਈ ਗੁਜਰਿਆ।ਸ. ਚੀਮਾ ਨੇ ਪਿੰਡ ਬਾਦਲ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸਾਦਗੀ, ਸੰਜੀਦਗੀ, ਮਿਹਨਤੀ, ਸਿਰੜੀ, ਨਿਮਰਤਾ ਅਤੇ ਮਿਲਾਪੜੇ ਸੁਭਾਅ ਵਰਗੇ ਗੁਣਾਂ ਨੂੰ ਯਾਦ ਕੀਤਾ ।

ਸ. ਚੀਮਾ ਨੇ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਨਮਿਤ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 4 ਮਈ ਦਿਨ ਵੀਰਵਾਰ ਨੂੰ ਦੁਪਹਿਰ 12:45 ਵਜੇ ਮਾਤਾ ਜਸਵੰਤ ਕੌਰ ਯਾਦਗਾਰ ਸਟੇਡੀਅਮ ਪਿੰਡ ਬਾਦਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ, ਜਿਥੇ ਕਿ ਦੇਸ ਦੇ ਵੱਖ ਵੱਖ ਸੂਬਿਆਂ ਦੇ ਕੱਦਵਾਰ ਆਗੂ ਸਰਧਾ ਅਤੇ ਸਤਿਕਾਰ ਭੇਟ ਕਰਨਗੇ।

ਵਿਦੇਸ਼

Scroll to Top