BCCI

BCCI ਵਲੋਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ, ਇਨ੍ਹਾਂ ਖਿਡਾਰਨਾਂ ਨੂੰ ਮਿਲਿਆ ਟਾਪ ਗ੍ਰੇਡ

ਚੰਡੀਗੜ੍ਹ, 27 ਅਪ੍ਰੈਲ 2023: ਬੀਸੀਸੀਆਈ (BCCI) ਨੇ ਸਾਲ 2022-23 ਲਈ ਭਾਰਤ ਦੀਆਂ ਮਹਿਲਾ ਕ੍ਰਿਕਟ ਖਿਡਾਰਨਾਂ ਲਈ ਸੈਂਟਰਲ ਕੰਟ੍ਰੈਕਟ ਦਾ ਐਲਾਨ ਕੀਤਾ ਹੈ। ਇਸ ਵਿੱਚ ਕੁੱਲ 17 ਖਿਡਾਰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਸਭ ਤੋਂ ਉੱਚੇ ਏ-ਗ੍ਰੇਡ ਵਿੱਚ ਰੱਖਿਆ ਗਿਆ ਹੈ।

ਇਸਦੇ ਨਾਲ ਹੀ ਕੁੱਲ 9 ਖਿਡਾਰਨਾਂ ਨੂੰ ਬੀ-ਗ੍ਰੇਡ ਅਤੇ 5 ਖਿਡਾਰਨਾਂ ਨੂੰ ਸੀ-ਗ੍ਰੇਡ ਵਿਚ ਜਗ੍ਹਾ ਦਿੱਤੀ ਗਈ ਹੈ। ਬੀਸੀਸੀਆਈ (BCCI)  ਏ-ਗ੍ਰੇਡ ਵਿੱਚ ਸ਼ਾਮਲ ਮਹਿਲਾ ਖਿਡਾਰੀਆਂ ਨੂੰ ਸਾਲਾਨਾ ਰਿਟੇਨਰਸ਼ਿਪ ਫੀਸ ਵਜੋਂ 50 ਲੱਖ ਰੁਪਏ ਅਦਾ ਕਰਦਾ ਹੈ। ਬੀ-ਗ੍ਰੇਡ ਵਿੱਚ ਮੌਜੂਦ ਖਿਡਾਰੀਆਂ ਨੂੰ 30 ਲੱਖ ਰੁਪਏ ਅਤੇ ਸੀ-ਗ੍ਰੇਡ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ 10 ਲੱਖ ਰੁਪਏ ਫੀਸ ਵਜੋਂ ਦਿੱਤੇ ਜਾਂਦੇ ਹਨ।

ਗ੍ਰੇਡ-ਏ :ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ

ਗ੍ਰੇਡ-ਬੀ : ਰੇਣੁਕਾ ਸਿੰਘ ਠਾਕੁਰ, ਜੇਮਿਮਾ ਰੌਡਰਿਗਜ਼, ਸ਼ੈਫਾਲੀ ਵਰਮਾ, ਰਿਚਾ ਘੋਸ਼ ਅਤੇ ਰਾਜੇਸ਼ਵਰੀ ਗਾਇਕਵਾੜ

ਗ੍ਰੇਡ-ਸੀ: ਮੇਘਨਾ ਸਿੰਘ, ਦੇਵੀਦਾ ਵੈਦਿਆ, ਐਸ ਮੇਘਨਾ, ਅੰਜਲੀ ਸ਼ਰਵਾਨੀ, ਪੂਜਾ ਵਸਤਰਕਾਰ, ਸਨੇਹ ਰਾਣਾ, ਰਾਧਾ ਯਾਦਵ, ਹਰਲੀਨ ਦਿਓਲ, ਯਸਤਿਕਾ ਭਾਟੀਆ

ਪਿਛਲੇ 1 ਸਾਲ ‘ਚ ਹਰਮਨਪ੍ਰੀਤ ਕੌਰ ਨੇ ਤਿੰਨੋਂ ਫਾਰਮੈਟਾਂ ‘ਚ ਭਾਰਤ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਦੀ ਅਗਵਾਈ ‘ਚ ਭਾਰਤੀ ਕ੍ਰਿਕਟ ਟੀਮ 2022 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ‘ਚ ਪਹੁੰਚੀ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਿਆ। ਉਹ ਦੋਵੇਂ ਵਾਰ ਆਸਟ੍ਰੇਲੀਆ ਹੱਥੋਂ ਹਾਰ ਮਿਲੀ ਸੀ।

ਸਮ੍ਰਿਤੀ ਮੰਧਾਨਾ ਭਾਰਤ ਲਈ ਸੀਮਤ ਓਵਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ, ਇਸ ਨੂੰ ਦੇਖਦੇ ਹੋਏ ਉਸ ਨੂੰ ਪਿਛਲੇ ਸਾਲ ਵਨਡੇ ‘ਚ ਉਪ-ਕਪਤਾਨ ਬਣਾਇਆ ਗਿਆ ਸੀ। ਦੀਪਤੀ ਸ਼ਰਮਾ ਵੀ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਹੈ।

Scroll to Top