ਚੰਡੀਗੜ੍ਹ, 21 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਬੀਤੇ ਦਿਨ ਨੂੰ ਹੋਏ ਅੱਤਵਾਦੀ ਹਮਲੇ (Poonch Terrorist Attack) ‘ਚ ਸ਼ਹੀਦ ਹੋਏ 5 ਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਧਾਂਜਲੀ ਦਿੱਤੀ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਰਾਸ਼ਟਰੀ ਰਾਈਫਲਜ ਦੇ ਪੰਜ ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਚ ਸ਼ਹੀਦ ਹੋ ਗਏ, ਸਰਹੱਦਾਂ ਦੇ ਰਖਵਾਲੇ ਅਮਰ ਰਹੇ…ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ …ਪ੍ਰਣਾਮ ਸ਼ਹੀਦਾਂ ਨੂੰ ..
ਜਿਕਰਯੋਗ ਹੈ ਕਿ ਪੰਜ ਸ਼ਹੀਦ ਜਵਾਨਾਂ ‘ਚੋਂ ਚਾਰ ਪੰਜਾਬ ਦੇ ਰਹਿਣ ਵਾਲੇ ਹਨ। ਇਹ ਜਵਾਨ ਗੁਰਦਾਸਪੁਰ, ਮੋਗਾ, ਲੁਧਿਆਣਾ ਅਤੇ ਬਠਿੰਡਾ ਦੇ ਵਸਨੀਕ ਹਨ। ਜਵਾਨਾਂ ਦੀ ਸ਼ਹਾਦਤ ਦਾ ਪਤਾ ਲੱਗਦਿਆਂ ਹੀ ਘਰਾਂ ਵਿਚ ਮਾਤਮ ਛਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਛੇਤੀ ਹੀ ਉਨ੍ਹਾਂ ਦੇ ਜੱਦੀ ਘਰ ਪਹੁੰਚ ਜਾਵੇਗੀ। ਜਿੱਥੇ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਇਸਦੇ ਨਾਲ ਹੀ ਪੰਜਵਾਂ ਜਵਾਨ ਦੇਬਾਸ਼ੀਸ਼ ਬਾਸਵਾਲ ਉੜੀਸਾ ਦਾ ਰਹਿਣ ਵਾਲਾ ਹੈ।ਹਮਲੇ ‘ਚ ਜ਼ਖਮੀ ਇਕ ਜਵਾਨ ਰਾਜੌਰੀ ਦੇ ਆਰਮੀ ਹਸਪਤਾਲ ‘ਚ ਭਰਤੀ ਹੈ।