Chhattisgarh

ਛੱਤੀਸਗੜ੍ਹ ‘ਚ ਖਾਨ ਧਸਣ ਕਾਰਨ ਵਾਪਰਿਆ ਵੱਡਾ ਹਾਦਸਾ, ਚਾਰ ਜਣਿਆ ਦੀ ਮੌਤ

ਚੰਡੀਗੜ੍ਹ, 19 ਅਪ੍ਰੈਲ 2023: ਛੱਤੀਸਗੜ੍ਹ (Chhattisgarh) ਦੇ ਕੋਰਿਆ ਜ਼ਿਲੇ ਦੇ ਖੜਗਵਾਂ ਬਲਾਕ ਦੇ ਅਧੀਨ ਪਿੰਡ ਗੜਤਰ ‘ਚ ਬੁੱਧਵਾਰ ਸ਼ਾਮ ਕਰੀਬ 6 ਵਜੇ ਮਿੱਟੀ ਦੀ ਖਾਨ ਦੇ ਧਸਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਖਾਣ ਵਿੱਚ ਵੜ ਕੇ ਮਿੱਟੀ ਕੱਢ ਰਹੇ ਚਾਰ ਜਾਣੇ ਮਾਰੇ ਗਏ ਹਨ । ਚਾਰ ਹੋਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਕੁਝ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ । ਲਾਪਤਾ ਵਿਕਅਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਮਰਦ-ਔਰਤਾਂ ਬੁੱਧਵਾਰ ਸ਼ਾਮ ਨੂੰ ਪਿੰਡ ਗਦਰ ਵਿਖੇ ਸਥਿਤ ਛੂਈ ਦੀ ਖਾਨ ਵਿੱਚੋਂ ਮਿੱਟੀ ਕੱਢਣ ਲਈ ਗਏ ਹੋਏ ਸਨ। ਗੜ੍ਹਤਰ ਦੇ ਮੁਹਾਰੀਪੁਰਾ ਰੋਡ ‘ਤੇ ਸਥਿਤ ਲੋਹਾਰੀਆ ਨਦੀ ਨੇੜੇ ਮਿੱਟੀ ਦੀ ਨਕਥਿਤ ਜਾਇਜ਼ ਮਾਈਨ ਹੈ। ਸ਼ਾਮ ਕਰੀਬ 6 ਵਜੇ ਅਚਾਨਕ ਮਿੱਟੀ ਦੇ ਧਸਣ ਕਾਰਨ ਹਾਦਸਾ ਵਾਪਰਿਆ ।

ਦੇਰ ਸ਼ਾਮ ਤੱਕ ਬਚਾਅ ਕਾਰਜ ਜਾਰੀ ਸੀ ਅਤੇ ਪੁਲੀਸ ਟੀਮ ਪਿੰਡ ਵਾਸੀਆਂ ਸਮੇਤ ਮੌਕੇ ’ਤੇ ਮੌਜੂਦ ਸੀ। ਚੀਰਮੀਰੀ ਅਤੇ ਖੜਗਵਾਂ ਤੋਂ ਪ੍ਰਸ਼ਾਸਨਿਕ ਅਮਲੇ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ।

Scroll to Top