Nirmal Kutia

ਜਲੰਧਰ ਜ਼ਿਮਨੀ ਚੋਣ ਲੜ ਰਹੇ ‘ਆਪ’ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ

ਸੁਲਤਾਨਪੁਰ ਲੋਧੀ,17 ਅਪ੍ਰੈਲ 2023: ਲੋਕ ਸਭਾ ਹਲਕਾ ਜਲੰਧਰ ਤੋਂ ਉਪ ਚੋਣ ਲੜ ਰਹੇ ‘ਆਪ’ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਬੀਤੇ ਦਿਨ ਨਿਰਮਲ ਕੁਟੀਆ (Nirmal Kutia) ਸੀਚੇਵਾਲ ਵਿੱਚ ਸ਼ਰਧਾ ਦਾ ਪ੍ਰਗਟਾਵਾ ਕਰਨ ਪਹੁੰਚੇ ।ਉਨ੍ਹਾਂ ਇੱਥੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੀਆਂ ਮੰਗਾਂ ਬਾਰੇ ਇੱਕ ਮੰਗ ਪੱਤਰ ਸੌਂਪਦਿਆ ਕਿਹਾ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਕਿਉਂਕਿ ਵਾਤਾਵਰਣ ਦੇ ਪ੍ਰਦੂਸ਼ਣ ਨਾਲ ਲੋਕਾਂ ਦਾ ਜੀਵਨ ਖਤਰੇ ਵਿੱਚ ਪਿਆ ਹੋਇਆ ਹੈ।

ਸੰਤ ਸੀਚੇਵਾਲ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ 7 ਪ੍ਰਮੁੱਖ ਮੰਗ ਹਨ।ਇੰਨ੍ਹਾਂ ਬਾਰੇ ਦੱਸਦਿਆ ਸੰਤ ਸੀਚੇਵਾਲ ਨੇ ਕਿਹਾ ਇਸ ਮੰਗ ਪੱਤਰ ਜਲੰਧਰ ਲੋਕ ਸਭਾ ਹਲਕੇ ਤੋਂ ਉਪ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਤੱਕ ਪਹੁੰਚਦਾ ਕੀਤਾ ਜਾਵੇਗਾ। ਇੰਨ੍ਹਾਂ ਮੰਗਾਂ ਵਿੱਚ ਸਭ ਤੋਂ ਅਹਿਮ ਮੰਗ ਕਾਲਾ ਸੰਘਿਆ ਡਰੇਨ,ਜਮਸ਼ੇਰ ਡਰੇਨ, ਚਿੱਟੀ ਵੇਈ ਅਤੇ ਸਤਲੁਜ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਬਾਰੇ ਸੀ।ਆਪ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੇ ਭਰੋਸਾ ਦਿੱਤਾ ਕਿ ਸੰਤ ਸੀਚੇਵਾਲ ਜਿਹੜੇ ਮੁੱਦਿਆ ਨੂੰ ਲੈਕੇ ਮੰਗ ਪੱਤਰ ਦਿੱਤਾ ਹੈ | ਉਸ ਪਹਿਲ ਦੇ ਅਧਾਰ ‘ਤੇ ਹੱਲ ਕਰਵਾਇਆ ਜਾਵੇਗਾ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਮੁੱਖਤਾ ਦਿੱਤੀ ਜਾਵੇਗੀ।

ਉਨ੍ਹਾਂ ਸੰਤ ਸੀਚੇਵਾਲ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਵਾਤਾਵਰਣ ਦੇ ਪੱਖ ਤੋਂ ਜਿਹੜੀ ਮਨੁੱਖਤਾ ਦੀ ਸੇਵਾ ਕੀਤੀ ਹੈ ਪੰਜਾਬ ਉਨ੍ਹਾਂ ਦਾ ਸਦਾ ਰਿਣੀ ਰਹੇਗਾ।ਜ਼ਿਕਰਯੋਗ ਹੈ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਗ ਸੀਚੇਵਾਲ ਸਾਲ 2009 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰੰ ਵਾਤਾਵਰਣ ਦਾ ਏਜੰਡਾ ਸੌਂਪ ਦੇ ਆ ਰਹੇ ਹਨ।

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੇ ਰਾਜ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਵੀ ਆਪਣੇ ਅਸਲ ਮੁੱਦਿਆਂ ਨੂੰ ਕਦੇਂ ਨਹੀਂ ਵਿਸਾਰਿਆ ।ਉਨ੍ਹਾਂ ਕਿਹਾ ਕਿ ਉਹ ਵਾਤਾਵਰਣ ਦੇ ਮੁੱਦਿਆ ‘ਤੇ ਹਮੇਸ਼ਾਂ ਪਹਿਰਾ ਦਿੰਦੇ ਰਹਿਣਗੇ ਤੇ ਇਸ ਬਾਰੇ ਲੋਕਾਂ ਦੀ ਲਾਮਬੰਦੀ ਵੀ ਕਰਦੇ ਰਹਿਣਗੇ।ਉਨ੍ਹਾਂ ਸ਼ੁਸ਼ੀਲ ਰਿੰਕੂ ਨੂੰ ਦਿੱਤੇ ਮੰਗ ਪੱਤਰ ਦਾ ਜ਼ਿਕਰ ਕਰਦਿਆ ਕਿਹਾ ਕਿ ਸਤਲੁਜ ਦਰਿਆ ਵਿੱਚ ਗੰਦਾ ਤੇ ਜ਼ਹਿਰੀਲਾ ਪਾਣੀ ਪੈਣ ਨਾਲ ਮਾਲਵੇ ਅਤੇ ਰਾਜਸਥਾਨ ਦੇ ਲੋਕ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਦੁਆਬੇ ਦੇ ਹਿੱਸੇ ਦਾ 1465 ਕਿਊਸਿਕ ਪਾਣੀ ਬਿਸਤ ਦੁਆਬ ਰਾਹੀ ਛੱਡਿਆ ਜਾਵੇ ਅਤੇ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਲਈ ਜ਼ਮੀਨਦੋਜ ਪਾਇਪ ਲਾਇਨ ਪਾਈ ਜਾਵੇ । ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐਨਜੀਟੀ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਮੈਂਬਰ ਹੁੰਦਿਆ ਹੋਇਆ ਸਮੁੱਚੇ ਪੰਜਾਬ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਸੀ।ਇੰਨ੍ਹਾਂ ਵਿਚੋਂ ਬਹੁਤੇ ਚੱਲ ਨਹੀਂ ਸੀ ਰਹੇ।ਇਸੇ ਤਰ੍ਹਾਂ ਜਲੰਧਰ ਦੇ ਬਸਤੀਪੀਰ ਦਾ ਵਾਲਾ 50 ਐਮ ਐਲ ਡੀ ਦਾ ਪਲਾਂਟ ਵੀ ਆਪਣੀ ਪੂਰੀ ਸਮਰੱਥਾ ਨਾਲ 24 ਘੰਟੇ ਨਹੀਂ ਚਲਾਇਆ ਜਾਂਦਾ।

ਉਨ੍ਹਾਂ ਕਿਹਾ ਕਿ ਗਿੱਦੜਪਿੰਡੀ ਤੋਂ ਫਿਲੌਰ ਤੱਕ ਧੁੱਸੀ ਬੰਨ੍ਹ ‘ਤੇ ਪੱਕੀ ਸੜਕ ਬਣਾਈ ਜਾਵੇ ਤਾਂ ਜੋ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ।ਇੰਨ੍ਹਾਂ ਤੋਂ ਇਲਾਵਾ ਵਾਤਾਵਰਣ ,ਸਿਹਤ ਅਤੇ ਸਿੱਖਿਆ ਨਾਲ ਜੁੜੇ ਮੁੱਦਿਆ ਨੂੰ ਚੋਣ ਪ੍ਰਚਾਰ ਦੌਰਾਨ ਮੁੱਖ ਮੁੱਦੇ ਬਣਾਏ ਜਾਣ ਅਤੇ ਜਿੱਤਣ ਦੀ ਹੋਣ ਦੀ ਸੂਰਤ ਵਿੱਚ ਇਹ ਮੁੱਦੇ ਲੋਕ ਸਭਾ ਵਿੱਚ ਵੀ ਉਠਾਏ ਜਾਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਰਾਜਵਿੰਦਰ ਕੌਰ ਥਿਆੜਾ,ਸ਼ਾਹਕੋਟ ਹਲਕੇ ਤੋਂ ਆਪ ਦੇ ਇੰਣਾਰਜ ਰਤਨ ਸਿਮਘ ਕਾਕੜ ਕਲਾਂ,ਆਪ ਦੇ ਕਾਨੂੰਨੀ ਵਿੰਗ ਦੇ ਸਲਾਹਕਾਰ ਐਡਵੋਕੇਟ ਗੁਰਭੇਜ ਸਿੰਘ,ਸਾਬਕਾ ਚੇਅਰਮੈਨ ਮੋਹਣ ਲਾਲ ਸੂਦ,ਬੀਸੀ ਵਿੰਗ ਦੇ ਆਗੂ ਹਰਜਿੰਦਰ ਸਿੰਘ ਸੀਚੇਵਾਲ,ਅਮਰੀਕ ਸਿੰਘ ਸੰਧੂ,ਸਰਪੰਚ ਤੇਜਿੰਦਰ ਸਿੰਘ, ਬੂਟਾ ਸਿੰਘ,ਦਾਇਆ ਸਿੰਘ, ਕੁਲਵਿੰਦਰ ਸਿੰਘ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ।

Scroll to Top