July 7, 2024 5:00 pm
Dr. Ram Pal Mittal

1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਆਮ ਸਭਾ

ਚੰਡੀਗੜ੍ਹ, 14 ਅਪ੍ਰੈਲ 2023: 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਭਰਤੀ ਦਸੰਬਰ, 2021 ਤੋਂ ਹੁਣ ਤੱਕ ਲਗਭਗ 1 ਸਾਲ ਅਤੇ ਪੰਜ ਮਹੀਨੇ ਦਾ ਸਫ਼ਰ ਤੈਅ ਕਰ ਚੁੱਕੀ ਹੈ। ਇਸ ਦੌਰਾਨ ਇਸ ਫਰੰਟ ਨੇ ਬਹੁਤ ਸਾਰੇ ਉਤਾਰ ਚੜਾਅ ਅਤੇ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਹਾਈਕੋਰਟ ਵਿੱਚ ਕੋਰਟ ਸਿੰਗਲ ਬੈਂਚ ਤੋ ਡਬਲ ਬੈਂਚ ਤੱਕ ਦਾ ਸਫ਼ਰ ਅਤੇ ਸੰਘਰਸ਼ ਦੇ ਮੈਦਾਨ ਵਿੱਚ ਫਰੰਟ ਦੇ ਜੁਝਾਰੂ ਸਾਥੀਆਂ ਨੇ ਸੰਗਰੂਰ, ਬਰਨਾਲਾ, ਲੁਧਿਆਣਾ ਆਦਿ ਥਾਂਵਾਂ ਉਤੇ ਵਧ ਚੜ ਕੇ ਸ਼ਮੂਲੀਅਤ ਕੀਤੀ ਹੈ ਅਤੇ ਬਣਦੀ ਭੂਮਿਕਾ ਨਿਭਾਈ ਹੈ।

ਪਰ ਹਰ ਸੰਘਰਸ਼ ਜਾਂ ਸਫ਼ਰ ਵਿੱਚ ਇਹ ਜਰੂਰੀ ਹੁੰਦਾ ਹੈ ਕਿ ਸਮੇਂ ਸਿਰ ਰੁਕ ਕੇ ਆਪਣੇ ਕਦਮਾਂ ਦੀ ਸਮੀਖਿਆ ਕੀਤੀ ਜਾਵੇ ਜਿਸਦੇ ਤਹਿਤ ਆਪਣੀਆਂ ਕਮੀਆਂ, ਸਮੱਸਿਆਂਵਾਂ ਨੂੰ ਜੜੋਂ ਪਛਾਣਿਆ ਜਾ ਸਕੇ। ਇਸ ਤੋਂ ਬਾਅਦ ਕੰਮ ਢੰਗ ਵਿੱਚ ਗੁਣਾਤਮਕ ਬਦਲਾਅ ਆਉਂਦੇ ਹਨ। ਦੂਜਾ ਇਸ ਸਮੀਖਿਆ ਦੌਰਾਨ ਸਾਥੀ ਆਪਸ ਵਿੱਚ ਜਦੋਂ ਮਿਲਕੇ ਬੈਠਦੇ ਹਨ ਤਾਂ ਬਹੁਤ ਸਾਰੇ ਮਸਲੇ ਸੁਲਝਾਉਣ ਦੇ ਨਾਲ ਨਾਲ ਊਰਜਾ ਦਾ ਵੀ ਸੰਚਾਰ ਹੁੰਦਾ ਹੈ।

ਇਸ ਲਈ ਫਰੰਟ ਵੱਲੋਂ ਇਸ ਸਮੇਂ ਇੱਕ ਫਿਜ਼ੀਕਲ ਮੀਟਿੰਗ ਦਾ ਮਤਾ ਪਿਛਲੀਆਂ ਮੀਟਿੰਗਾਂ ਵਿੱਚ ਲਗਾਤਾਰ ਵਿਚਰਦਾ ਰਿਹਾ ਹੈ ਅਤੇ ਇਹ ਤੈਅ ਕੀਤਾ ਗਿਆ ਸੀ ਕਿ 16 ਤਰੀਕ ਦਿਨ ਐਤਵਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੱਕ ਮੀਟਿੰਗ ਰੱਖੀ ਜਾਵੇ ਜਿੱਥੇ ਫਰੰਟ ਦੇ ਸਰਗਰਮ ਕਾਰਕੁੰਨ ਸ਼ਾਮਿਲ ਹੋਣਗੇ। ਸਰਗਰਮ ਸਾਥੀ ਜੋ ਕੇਂਦਰੀ ਕਮੇਟੀ, ਵਿਸ਼ਾ ਪ੍ਰਤਿਨਿਧੀ ਅਤੇ ਜ਼ੋਨਲ ਇੰਚਾਰਜ ਟੀਮ ਦਾ ਹਿੱਸਾ ਹਨ ਉਹਨਾਂ ਦਾ ਮੀਟਿੰਗ ਦਾ ਹਿੱਸਾ ਬਣਨਾ ਲਾਜ਼ਮੀ ਹੈ ਅਤੇ ਇਸ ਤੋਂ ਬਿਨ੍ਹਾਂ ਸਾਰੇ ਫਰੰਟ ਮੈਂਬਰਾਂ ਨੂੰ ਵੀ ਖੁੱਲ੍ਹਾ ਸੱਦਾ ਹੈ। ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਆਓ ਰਲ਼ ਬੈਠੀਏ ਅਤੇ ਸਾਡੇ ਸਫ਼ਰ ਦੀ ਸਮੀਖਿਆ ਕਰਦੇ ਹੋਏ ਭਵਿੱਖ਼ ਦੀ ਯੋਜਨਬੰਦੀ ਕਰੀਏ। ਸਾਡਾ ਸੰਘਰਸ਼ ਸਾਡੇ ਲਈ ਉਮੀਦ ਦੀ ਕਿਰਨ ਹੈ ਅਤੇ ਅਸੀਂ 1158 ਫਰੰਟ ਦੇ ਸਾਥੀਆਂ ਦੇ ਏਕੇ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਚਾਨਣ-ਮੁਨਾਰੇ ਵਜੋਂ ਦੇਖਦੇ ਹਾਂ।

ਇਸ ਸੰਘਰਸ਼ ਦੀ ਸਮੀਖਿਆ ਕਰਦੇ ਹੋਏ ਅੱਗੇ ਵਧੀਏ ਜਿਸ ਸਾਡੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਅਧਿਆਪਕ ਮਿਲ ਸਕਣਗੇ ਅਤੇ ਫਰੰਟ ਦੇ ਨੌਜਵਾਨਾਂ ਨੂੰ ਰੋਜ਼ਗਾਰ ।
ਇੱਕ ਵਾਰ ਫੇਰ ਤੋਂ ਸਭ ਸਾਥੀਆਂ ਨੂੰ ਨਿੱਘਾ ਸੱਦਾ ਹੈ ਜੀ …
ਸੌ ਵਿਚਾਰ ਭਿੜਨ ਦਿਓ।
ਸੌ ਫੁੱਲ ਖਿੜਨ ਦਿਓ।।
ਆਓ ਇਸ ਵਿਚਾਰ ਚਰਚਾ ਲਈ ਜੁੜ ਬੈਠੀਏ ..

ਵੱਲੋਂ:
ਕੇਂਦਰੀ ਕਮੇਟੀ
ਵਿਸ਼ਾ ਪ੍ਰਤਿਨਿਧੀ
ਜ਼ੋਨਲ ਇੰਚਾਰਜ