ਪਟਿਆਲਾ, 13 ਅਪ੍ਰੈਲ 2023: 10 ਲੱਖ ਨੌਜਵਾਨਾਂ ਲਈ ਭਰਤੀ ਮੁਹਿੰਮ ‘ਰੁਜ਼ਗਾਰ ਮੇਲੇ’ (Ruzgar Mela) ਦੇ ਚੌਥੇ ਪੜਾਅ ਦੀ ਅੱਜ ਦੇਸ਼ ਭਰ ਵਿੱਚ ਸਥਿਤ 45 ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂਆਤ ਕੀਤੀ ਗਈ। ਸਮਾਗਮ ਦੌਰਾਨ 71,000 ਨਵੇਂ ਭਰਤੀ ਹੋਏ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ‘ਤੇ ਮਾਨਯੋਗ ਪ੍ਰਧਾਨ ਮੰਤਰੀ ਨੇ ਇਨ੍ਹਾਂ ਨਵ- ਨਿਯੁਕਤ ਵਿਅਕਤੀਆਂ ਨੂੰ ਵਰਚੁਅਲ ਮੋਡ ਰਾਹੀਂ ਸੰਬੋਧਨ ਵੀ ਕੀਤਾ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ
ਵਚਨਬੱਧਤਾ ਨੂੰ ਪੂਰਾ ਕਰਨ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਅਨੁਸਾਰ, ਸਾਰੇ ਮੰਤਰਾਲੇ ਅਤੇ ਵਿਭਾਗ ਮਿਸ਼ਨ ਮੋਡ ਵਿੱਚ ਮਨਜ਼ੂਰ ਅਸਾਮੀਆਂ ਦੇ ਵਿਰੁੱਧ ਮੌਜੂਦਾ ਖਾਲੀ ਅਸਾਮੀਆਂ ਨੂੰ ਭਰਨ ਲਈ ਕੰਮ ਕਰ ਰਹੇ ਹਨ। ਇਕ ਇਸਤਾਰਦਾ ਮੈਗਾ ਈਵੈਂਟ ਪਟਿਆਲਾ ਲੋਕੋਮੋਟਿਵ ਵਰਕਸ (PLW), ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ । ਪੀ.ਐਲ.ਡਬਲਿਊ., ਪਟਿਆਲਾ ਵਿਖੇ ਆਯੋਜਿਤ ਇਸ ‘ਰੁਜ਼ਗਾਰ ਮੇਲੇ’ (Ruzgar Mela) ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਮਾਨਯੋਗ ਹਰਦੀਪ ਸਿੰਘ ਪੁਰੀ ਨੇ ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਤੋਂ 56 ਨਵੇਂ ਭਰਤੀ ਹੋਏ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੰਡੇ।
ਨਵੇਂ ਭਰਤੀ ਕੀਤੇ ਗਏ 56 ਨਵ-ਨਿਯੁਕਤ ਵਿਅਕਤੀਆਂ ਵਿੱਚ 17 ਲੜਕੀਆਂ ਹਨ। ਇਨ੍ਹਾਂ ਵਿੱਚੋਂ 33 ਨਵ-ਨਿਯੁਕਤ ਵਿਅਕਤੀਆਂ ਨੂੰ ਪੀ.ਐਲ.ਡਬਲਯੂ.ਪਟਿਆਲਾ, 15 ਨੂੰ ਰੱਖਿਆ ਵਿਭਾਗ 4 ਨੂੰ ਸਿੱਖਿਆ ਵਿਭਾਗ, 3 ਨੂੰ ਪੰਜਾਬ ਗ੍ਰਾਮੀਣ ਬੈਂਕ ਵਿਚ 1 ਨੂੰ ਹੋਮੇਂ ਅਫਫੋਰਸ ਵਿਚ ਵੱਖ-ਵੱਖ ਅਸਾਮੀਆਂ ‘ਤੇ ਨਿਯੁਕਤੀ ਦਿੱਤੀ ਗਈ ।
ਇਹ ਭਰਤੀ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਖੁਦ ਅਤੇ ਭਰਤੀ ਏਜੰਸੀਆਂ ਜਿਵੇਂ ਕਿ UPSC, SSC, ਰੇਲਵੇ ਭਰਤੀ ਬੋਰਡ ਦੁਆਰਾ ਕੀਤੀ ਗਈ । ਤੇਜ਼ੀ ਨਾਲ ਭਰਤੀ ਲਈ, ਚੋਣ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ। ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਲਈ ਇਕੱਤਰ ਹੋਏ ਨਵ ਨਿਯੁਕਤ ਨੌਜਵਾਨ ਲੜਕੇ-ਲੜਕੀਆਂ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੇ ਇਸ “ਰੋਜ਼ਗਾਰ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਸੀ ਅਤੇ ਉਨ੍ਹਾਂ ਨੇ ਨਿਯੁਕਤੀ ਮਿਲਣ ‘ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।