ਚੰਡੀਗੜ੍ਹ ,13 ਅਪ੍ਰੈਲ 2023: ਪੰਜਾਬ ਵਿੱਚ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕੋਈ ਅਣਸੁਖਾਵੀਂ ਘਟਣ ਨਾ ਵਾਪਰੇ | ਇਸ ਤਹਿਤ ਡੀ.ਜੀ.ਪੀ ਗੌਰਵ ਯਾਦਵ ਅੱਜ ਬਠਿੰਡਾ ਤਲਵੰਡੀ ਸਾਬੋ (Talwandi Sabo) ਪਹੁੰਚੇ, ਜਿੱਥੇ ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿੱਚ ਸਾਡੇ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜੋ ਵੀ ਵਾਂਟੇਡ ਹੈ ਉਸ ਨੂੰ ਛੱਡਿਆ ਨਹੀਂ ਜਾਵੇਗਾ। ਉਸ ਨੂੰ ਹਰ ਹਾਲਤ ਵਿੱਚ ਫੜਿਆ ਜਾਵੇਗਾ, ਸੂਬੇ ਵਿੱਚ ਅਸ਼ਾਂਤੀ ਬਣਾਈ ਰੱਖੀ ਜਾਵੇਗੀ। ਜਿਕਰਯੋਹ ਹੈ ਕਿ ਵਿਸਾਖੀ ਪੰਜਾਬ ਭਰ ਵਿੱਚ ਸੰਗਤਾਂ ਮੇਲੇ, ਗੁਰੂ ਘਰ ਆਦਿ ਸਥਾਨਾਂ ‘ਤੇ ਆਉਂਦੇ ਹਨ |