Amritsar

ਅੰਮ੍ਰਿਤਸਰ ‘ਚ ਪੁਲਿਸ ਵਲੋਂ ਦੋ ਨੌਜਵਾਨ 1 ਕਿੱਲੋ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ

ਅੰਮ੍ਰਿਤਸਰ ,13 ਅਪ੍ਰੈਲ 2023: ਅੰਮ੍ਰਿਤਸਰ (Amritsar) ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ ਨਸ਼ੇ ਦੀ ਰੋਕਥਾਮ ਦੇ ਲਈ ਚਲਾਈ ਗਈ ਮੁਹਿਮ ਦੇ ਤਹਿਤ ਥਾਣਾ ਸਦਰ ਦੀ ਪੁਲਿਸ ਨੂੰ ਨਸ਼ੇ ਦੇ ਖ਼ਿਲਾਫ਼ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ.ਸੀ.ਪੀ ਉੱਤਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾ ਸਦਰ ਦੇ ਐਸ.ਆਈ. ਸੁਸ਼ੀਲ ਕੁਮਾਰ ਇੰਚਾਰਜ਼ ਪੁਲਿਸ ਚੌਕੀ ਵਿਜੇ ਨਗਰ ਸਮੇਤ ਪੁਲਿਸ ਪਾਰਟੀ ਵੱਲੋ ਗਸਤ ਦੇ ਸਬੰਧ ਵਿੱਚ ਮਜੀਠਾ ਰੋਡ ਬਾਈਪਾਸ ਤੋਂ ਮਜੀਠਾ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਇਕ ਰੂਪ ਐਵੀਨਿਊ ਮੋੜ ਕੋਲ ਪੁੱਜੀ ਤਾਂ ਇਕ ਰੂਪ ਐਵੀਨਿਊ ਦੀ ਗਲੀ ਦੇ ਅੰਦਰੋਂ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰੀ ਪੀ.ਬੀ 89- 7796 ਮਾਰਕਾ ਸਵਿਫਟ ਮੇਨ ਸੜਕ ਤੇ ਚੜਨ ਲੱਗੀ।

ਜਿਸ ਨੂੰ ਐਸ.ਆਈ ਸੁਸ਼ੀਲ ਕੁਮਾਰ ਨੇ ਟਾਰਚ ਨਾਲ ਰੋਕਨ ਦਾ ਇਸ਼ਾਰਾ ਕੀਤਾ ਤਾਂ ਕਾਰ ਵਿੱਚੋਂ ਦੋ ਨੌਜਵਾਨ ਕਾਰ ਦੀਆਂ ਬਾਰੀਆ ਖੋਲ ਕੇ ਪਿੱਛੇ ਗਲੀ ਵੱਲ ਨੂੰ ਭੱਜ ਪਏ। ਜਿਨ੍ਹਾਂ ਨੂੰ ਐਸ.ਆਈ ਸੁਸੀਲ ਕੁਮਾਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ‘ਤੇ ਪਹਿਲੇ ਨੌਜਵਾਨ ਨੇ ਆਪਣਾ ਨਾਮ ਜਗਜੀਤ ਸਿੰਘ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ।

ਗ੍ਰਿਫਤਾਰ ਮੁਲਜ਼ਮਾਂ ਕੋਲੋਂ 01 ਕਿਲੋ 500 ਗ੍ਰਾਮ ਅਫੀਮ, 01 ਕਾਰ ਸਵਿਫਟ ਬ੍ਰਾਮਦ ਕੀਤੀ ਗਈ। ਓਨ੍ਹਾਂ ਕਿਹਾ ਕਿ ਤਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਦੇ ਖ਼ਿਲਾਫ਼ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ ।

Scroll to Top