ਮੌਸਮ ਵਿਭਾਗ

ਧਰਤੀ ਵਿਗਿਆਨ ਮੰਤਰਾਲੇ ਵਲੋਂ ਸਕਾਈਮੇਟ ਦਾ ਦਾਅਵਾ ਰੱਦ, ਕਿਹਾ- ਇਸ ਸਾਲ ਮਾਨਸੂਨ ਆਮ ਰਹਿਣ ਦੀ ਉਮੀਦ

ਚੰਡੀਗੜ੍ਹ, 11 ਅਪ੍ਰੈਲ 2023: ਭਾਰਤ ਸਰਕਾਰ ਨੇ ਨਿੱਜੀ ਮੌਸਮ ਏਜੰਸੀ ਸਕਾਈਮੇਟ ਵੇਦਰ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਸੋਮਵਾਰ ਨੂੰ ਸਕਾਈਮੇਟ ਮੌਸਮ ਨੇ ਦਾਅਵਾ ਕੀਤਾ ਸੀ ਕਿ ਇਸ ਮਾਨਸੂਨ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਵੇਗੀ, ਜਿਸ ਨੂੰ ਮੰਗਲਵਾਰ ਨੂੰ ਧਰਤੀ ਵਿਗਿਆਨ ਮੰਤਰਾਲੇ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਵੀਚੰਦਰਨ ਨੇ ਕਿਹਾ ਕਿ ਭਾਰਤ ਵਿੱਚ ਦੱਖਣ-ਪੱਛਮੀ ਮਾਨਸੂਨ ਦੌਰਾਨ ਆਮ ਬਾਰਿਸ਼ ਹੋਵੇਗੀ। ਮੰਤਰਾਲੇ ਦਾ ਕਹਿਣਾ ਹੈ ਕਿ ਇਸ ਸਾਲ ਦੱਖਣੀ ਭਾਰਤ, ਪੂਰਬੀ ਮੱਧ ਭਾਰਤ, ਪੂਰਬੀ ਭਾਰਤ, ਉੱਤਰ-ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਹਿੱਸੇ ਵਿੱਚ ਆਮ ਬਾਰਿਸ਼ ਹੋਵੇਗੀ। ਹਾਲਾਂਕਿ, ਮੰਤਰਾਲੇ ਦਾ ਕਹਿਣਾ ਹੈ ਕਿ ਉੱਤਰ-ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਖੇਤਰਾਂ ਵਿੱਚ ਬਾਰਿਸ਼ ਆਮ ਨਾਲੋਂ ਘੱਟ ਹੋਵੇਗੀ। ਇਸ ਦੇ ਨਾਲ ਹੀ ਪੱਛਮੀ ਮੱਧ ਭਾਰਤ ਦੇ ਕੁਝ ਖੇਤਰਾਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦਾਅਵਾ ਕਰਦੇ ਹੋਏ ਕਿ ਨਿੱਜੀ ਮੌਸਮ ਏਜੰਸੀ ਸਕਾਈਮੇਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ‘ਚ ਇਸ ਸਾਲ ਬਾਰਿਸ਼ ਦੀ ਸੰਭਾਵਨਾ ਆਮ ਨਾਲੋਂ ਘੱਟ ਹੈ। ਲਾ ਨੀਨਾ ਦੇ ਖਤਮ ਹੋਣ ਨਾਲ ਸੋਕੇ ਦੀ ਸੰਭਾਵਨਾ 20 ਫੀਸਦੀ ਹੈ। ਇਸਦੇ ਨਾਲ ਹੀ ਐਲ ਨੀਨੋ ਵੀ ਹਾਵੀ ਹੋ ਸਕਦਾ ਹੈ। ਘੱਟ ਮੀਂਹ ਕਾਰਨ ਇਸ ਸਾਲ ਫ਼ਸਲਾਂ ‘ਤੇ ਸੰਕਟ ਆ ਸਕਦਾ ਹੈ। ਇਸ ਕਾਰਨ ਫਸਲਾਂ ਮਹਿੰਗੀਆਂ ਵੀ ਹੋ ਸਕਦੀਆਂ ਹਨ।

ਸਕਾਈ ਮੇਟ ਦੇ ਅਨੁਸਾਰ, ਇਸ ਸਾਲ ਜੂਨ, ਜੁਲਾਈ, ਅਗਸਤ, ਸਤੰਬਰ ਦੇ ਚਾਰ ਮਹੀਨਿਆਂ ਵਿੱਚ 868.6 ਮਿਲੀਮੀਟਰ ਬਾਰਿਸ਼ ਦਾ ਐਲਪੀਏ 94 ਪ੍ਰਤੀਸ਼ਤ ਹੋਵੇਗਾ। ਸਕਾਈਮੇਟ ਨੇ ਕਿਹਾ ਕਿ ਦੇਸ਼ ਦੇ ਉੱਤਰੀ ਅਤੇ ਮੱਧ ਹਿੱਸਿਆਂ ‘ਚ ਮੀਂਹ ਦੀ ਕਮੀ ਰਹੇਗੀ। ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਵੀ ਜੁਲਾਈ ਅਤੇ ਅਗਸਤ ਦੌਰਾਨ ਘੱਟ ਬਾਰਿਸ਼ ਹੋਵੇਗੀ।

ਉੱਤਰੀ ਭਾਰਤ ਵਿੱਚ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਸਾਲ ਦੇ ਦੂਜੇ ਅੱਧ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਸਕਾਈਮੇਟ ਨੇ ਵੀ 20 ਫੀਸਦੀ ਸੋਕੇ ਦੀ ਸੰਭਾਵਨਾ ਜਤਾਈ ਸੀ।ਆਈਐਮਡੀ ਨੇ ਦੱਸਿਆ ਕਿ ਮਾਨਸੂਨ ਦਾ ਅਗਲਾ ਅਪਡੇਟ ਮਈ ਦੇ ਆਖਰੀ ਹਫਤੇ ਆਵੇਗਾ।

Scroll to Top