July 2, 2024 10:13 pm
Luizinho Faleiro

ਟੀਐਮਸੀ ਨੇਤਾ ਤੇ ਗੋਆ ਦੇ ਸਾਬਕਾ CM ਫਲੇਰਿਓ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ, 11 ਅਪ੍ਰੈਲ 2023: ਟੀਐਮਸੀ ਦੇ ਰਾਜ ਸਭਾ ਮੈਂਬਰ ਅਤੇ ਗੋਆ ਦੇ ਸਾਬਕਾ ਮੁੱਖ ਮੰਤਰੀ ਲੁਈਜਿਨਹੋ ਫਲੇਰਿਓ (Luizinho Faleiro) ਨੇ ਅਸਤੀਫਾ ਦੇ ਦਿੱਤਾ ਹੈ। ਰਾਜ ਸਭਾ ਨੇ ਫਲੇਰਿਓ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਸੂਤਰਾਂ ਮੁਤਾਬਕ ਲੰਬੇ ਸਮੇਂ ਤੋਂ ਗੋਆ ‘ਚ ਪਾਰਟੀ ਮਾਮਲਿਆਂ ਤੋਂ ਦੂਰ ਰਹਿਣ ਕਾਰਨ ਟੀਐੱਮਸੀ ਦੇ ਅਹੁਦੇਦਾਰਾਂ ਵੱਲੋਂ ਫਲੇਰਿਓ ਦਾ ਅਸਤੀਫਾ ਮੰਗਿਆ ਜਾ ਰਿਹਾ ਸੀ।

ਟੀਐਮਸੀ ਦੇ ਸੂਤਰਾਂ ਦੇ ਅਨੁਸਾਰ, ਫਲੇਰਿਓ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੋਆ ਫਾਰਵਰਡ ਪਾਰਟੀ ਦੇ ਨੇਤਾ ਵਿਜੇ ਸਰਦੇਸਾਈ ਦੇ ਖਿਲਾਫ ਫਤੋਰਦਾ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਪਾਰਟੀ ਦੀ ਉੱਚ ਲੀਡਰਸ਼ਿਪ ਫਲੇਰਿਓ (Luizinho Faleiro) ਤੋਂ ਨਾਰਾਜ਼ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਟੀਐਮਸੀ ਨੇ 2021 ਵਿੱਚ ਰਾਜ ਸਭਾ ਮੈਂਬਰ ਅਰਪਿਤਾ ਘੋਸ਼ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਫਲੇਰਿਓ ਨੂੰ ਰਾਜ ਸਭਾ ਭੇਜਿਆ ਸੀ। ਅਰਪਿਤਾ ਘੋਸ਼ ਦਾ ਕਾਰਜਕਾਲ 2026 ਤੱਕ ਸੀ।