ਚੰਡੀਗੜ੍ਹ, 08 ਅਪ੍ਰੈਲ 2023: ਪੰਜਾਬ ਜੇਲ੍ਹ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਦੇ ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਥਾਂ ਅਰੁਣ ਪਾਲ ਸਿੰਘ, ਆਈ.ਪੀ.ਐੱਸ. (IPS Arun Pal Singh) ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਨ੍ਹਾਂ ਨੂੰ ਹੁਣ ਏਡੀਜੀਪੀ ਜੇਲ੍ਹ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਅਰੁਣ ਪਾਲ ਸਿੰਘ, ਆਈ.ਪੀ.ਐੱਸ., ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਹਿ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਨੂੰ ਆਪਣੇ ਅਧੀਨ ਲੈ ਕੇ ਇਸ ਵਿੱਚ ਵੱਡਾ ਫੇਰਬਦਲ ਕੀਤਾ ਹੈ। ਅਰੁਣ ਪਾਲ ਸਿੰਘ ਸੋਮਵਾਰ ਨੂੰ ਚਾਰਜ ਸੰਭਾਲਣਗੇ।
ਅਗਸਤ 18, 2025 4:51 ਪੂਃ ਦੁਃ