ਚੰਡੀਗੜ੍ਹ ,4 ਅਗਸਤ 2021 : ਮਾਨਸੂਨ ਦਾ ਮੌਸਮ ਚੱਲ ਰਿਹਾ ਹੈ ,ਇਸ ਮੌਸਮ ਦੇ ਵਿੱਚ ਮੀਂਹ ਦਾ ਪੈਣਾ ਤਾਂ ਆਮ ਗੱਲ ਹੈ | ਪਰ ਕਈ ਥਾਵਾਂ ‘ਤੇ ਲਗਾਤਾਰ ਪੈ ਰਿਹਾ ਮੀਂਹ ਮੁਸ਼ਕਿਲਾਂ ਦਾ ਕਾਰਨ ਵੀ ਬਣਿਆ ਹੋਇਆ ਹੈ |
ਮੱਧ ਪ੍ਰਦੇਸ਼ ’ਚ ਮੰਗਲਵਾਰ ਨੂੰ ਭਾਰੀ ਮੀਂਹ ਦੇ ਕਾਰਨ ਕਈ ਥਾਵਾਂ ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ । ਜਿਸ ਕਾਰਨ ਗਵਾਲੀਅਰ-ਚੰਬਲ ਦੇ ਖੇਤਰਾਂ ‘ਚੋ 1171 ਪਿੰਡ ਪ੍ਰਭਾਵਿਤ ਹੋਏ ਹਨ , ਲੋਕਾਂ ਨੂੰ ਸੁਰੱਖਿਅਤ ਜਗ੍ਹਾ ਲੈ ਕੇ ਜਾਣ ਲਈ ਫੌਜ ਦੀ ਮਦਦ ਵੀ ਲੈਣੀ ਪਈ |
ਕਿਹਾ ਜਾ ਰਿਹਾ ਹੈ ਕਿ 24 ਘੰਟਿਆਂ ਤੱਕ 3 ਲੋਕ ਦਰੱਖਤ ’ਤੇ ਫਸੇ ਰਹੇ |ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ’ਚ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਫੌਜ ਵੀ ਲਗਾ ਦਿੱਤੀ ਹੈ ਤਾਂ ਜੋ ਹੜ੍ਹ ਵਰਗੇ ਹਾਲਾਤ ਬਣਨ ਤੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ |