India-Pakistan Border

ਭਾਰਤ-ਪਾਕਿਸਤਾਨ ਸਰਹੱਦ ‘ਤੇ ਮੁੜ ਦੇਖੀ ਡਰੋਨ ਦੀ ਹਲਚਲ, ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ

ਚੰਡੀਗੜ੍ਹ, 05 ਅਪ੍ਰੈਲ 2023: ਪਾਕਿਸਤਾਨ ਪਾਸੋਂ ਨਸ਼ਾ ਤਸਕਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ । ਡਰੋਨਾਂ ਦੀ ਵਰਤੋਂ ਇੱਕ ਵਾਰ ਫਿਰ ਨਸ਼ਾ ਤਸਕਰੀ ਲਈ ਕੀਤੀ ਗਈ ਹੈ। ਭਾਰਤ-ਪਾਕਿਸਤਾਨ ਸਰਹੱਦ (India-Pakistan Border) ‘ਤੇ ਇਕ ਵਾਰ ਫਿਰ ਡਰੋਨਾਂ ਦੀ ਹਲਚਲ ਦੇਖੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਘੁਰਿੰਡਾ (Gharinda) ਦੇ ਬੀ.ਓ.ਪੀ. ਪੁਲਮੋਰਾ ਵਿੱਚ ਡਰੋਨ ਦਾਖਲ ਹੋਇਆ ਇਸ ਦੌਰਾਨ ਬੀ.ਐਸ.ਐਫ. ਨੇ ਡਰੋਨ ਦੀ ਆਵਾਜ਼ ਵੱਲ ਗੋਲੀਬਾਰੀ ਕੀਤੀ ।

ਬੀ ਐੱਸ ਐੱਫ. ਇੱਕ ਵਾਰ ਫਿਰ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਨੂੰ ਜਵਾਨਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ। ਡਰੋਨ ਨੂੰ ਰੋਕ ਕੇ ਆਸਪਾਸ ਤਲਾਸ਼ੀ ਲੈਣ ‘ਤੇ 9 ਪੈਕਟ ਹੈਰੋਇਨ ਬਰਾਮਦ ਕੀਤੇ ਗਏ ਹਨ, ਬੀ ਐੱਸ ਐੱਫ. ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

Scroll to Top