ਚੰਡੀਗੜ੍ਹ, 28 ਮਾਰਚ 2023: ਪੁਲਿਸ ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ (Ateeq Ahmed) ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਨਾਲ ਪ੍ਰਯਾਗਰਾਜ ਦੇ MP-MLA ਅਦਾਲਤ ਲੈ ਕੇ ਪਹੁੰਚੀ। ਅਦਾਲਤ ਦੇ ਬਾਹਰ ਸੁਰੱਖਿਆ ਭਾਰੀ ਸੁਰੱਖਿਆ ਬਲ ਤਾਇਨਾਤ ਰਹੀ। ਉਮੇਸ਼ ਪਾਲ ਅਗਵਾ ਮਾਮਲੇ ‘ਚ ਪ੍ਰਯਾਗਰਾਜ ਦੀ MP-MLA ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ‘ਚ ਅਤੀਕ ਸਮੇਤ ਕੁੱਲ 11 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਨੇ ਦਿੱਤਾ ਦੋਸ਼ੀ ਕਰਾਰ
ਅਦਾਲਤ ਨੇ ਅਤੀਕ ਅਹਿਮਦ (Ateeq Ahmed) , ਦਿਨੇਸ਼ ਪਾਸੀ, ਜਾਵੇਦ, ਇਸਰਾਰ, ਫਰਹਾਨ, ਖਾਨ ਸੁਲਤ ਹਨੀਫ, ਆਬਿਦ ਪ੍ਰਧਾਨ, ਆਸ਼ਿਕ ਉਰਫ ਮੱਲੀ ਅਤੇ ਏਜਾਜ਼ ਅਖਤਰ ਨੂੰ ਦੋਸ਼ੀ ਠਹਿਰਾਇਆ। ਫੈਸਲਾ ਸੁਣਦੇ ਹੀ ਅਸ਼ਰਫ ਅਦਾਲਤ ਦੇ ਕਮਰੇ ਵਿੱਚ ਰੋਣ ਲੱਗ ਪਿਆ ।
ਵਿਧਾਇਕ ਰਾਜੂ ਪਾਲ ਕਤਲ ਕਾਂਡ ਦੇ ਚਸ਼ਮਦੀਦ ਗਵਾਹ ਉਮੇਸ਼ ਪਾਲ ਦੇ ਅਗਵਾ ਮਾਮਲੇ ‘ਚ 17 ਸਾਲ ਬਾਅਦ ਅਦਾਲਤ ਆਪਣਾ ਫੈਸਲਾ ਸੁਣਾਇਆ ਹੈ । ਜ਼ਿਲ੍ਹਾ ਅਦਾਲਤ ਦੀ ਵਿਸ਼ੇਸ਼ ਅਦਾਲਤ ਐਮਪੀਐਮਐਲਏ ਨੇ 17 ਮਾਰਚ ਨੂੰ ਸੁਣਵਾਈ ਪੂਰੀ ਕਰਨ ਤੋਂ ਬਾਅਦ ਫੈਸਲਾ ਸੁਣਾਉਣ ਲਈ 28 ਮਾਰਚ ਤੈਅ ਕੀਤੀ ਸੀ। ਮਾਮਲੇ ‘ਚ ਅਤੀਕ, ਅਸ਼ਰਫ ਸਮੇਤ ਕੁੱਲ 11 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਮੁਲਜ਼ਮ ਅੰਸਾਰ ਬਾਬਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਦਾਲਤ ਦੇ ਹੁਕਮਾਂ ’ਤੇ ਬਾਕੀ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਲਈ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿੱਚ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਹਨ।
ਇਸ ਮਾਮਲੇ ਵਿੱਚ ਉਮੇਸ਼ ਪਾਲ ਨੇ 5 ਜੁਲਾਈ 2007 ਨੂੰ ਉਸ ਵੇਲੇ ਦੇ ਸੰਸਦ ਮੈਂਬਰ ਅਤੀਕ ਅਹਿਮਦ, ਉਸ ਦੇ ਭਰਾ ਖਾਲਿਦ ਅਜ਼ੀਮ ਉਰਫ਼ ਅਸ਼ਰਫ਼, ਦਿਨੇਸ਼ ਪਾਸੀ, ਖਾਨ ਸੌਕਤ ਹਨੀਫ਼, ਅੰਸਾਰ ਬਾਬਾ ਦੇ ਖ਼ਿਲਾਫ਼ ਅਗਵਾ ਕਰ ਵਿਧਾਇਕ ਰਾਜੂ ਪਾਲ ਕਤਲ ਕਾਂਡ ਵਿੱਚ ਪਣੇ ਪੱਖ ਵਿੱਚ ਬਿਆਨ ਦੇਣ ਦਾ ਦੋਸ਼ ਹੈ | ਧੂਮਨਗੰਜ ਪੁਲਿਸ ਨੇ ਉਮੇਸ਼ ਪਾਲ ਦੇ ਤਹਿਰੀਰ ‘ਤੇ ਆਈਪੀਸੀ ਦੀ ਧਾਰਾ 147, 148, 149, 364, 323, 341, 342, 504, 506, 34, 120ਬੀ ਅਤੇ ਸੱਤ ਸੀਐਲ ਸੋਧ ਐਕਟ ਦੇ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।