ਫਿਰੋਜ਼ਪੁਰ, 24 ਮਾਰਚ 2023: ਫਿਰੋਜ਼ਪੁਰ (Ferozepur) ਤੋਂ ਰੋਜ਼ਾਨਾ ਦੀ ਤਰ੍ਹਾਂ ਸਵੇਰ ਸਮੇਂ ਤਰਨਤਾਰਨ ਜਿਲ੍ਹੇਬਲ ਦੇ ਸਕੂਲਾਂ ਵਿੱਚ ਪੜ੍ਹਾਉਣ ਜਾ ਰਹੇ ਸਕੂਲ ਅਧਿਆਪਕਾਂ ਦੀ ਗੱਡੀ ਅੱਜ ਸਵੇਰੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਦਰਦਨਾਕ ਹਾਦਸੇ ਵਿੱਚ ਚਾਰ ਅਧਿਆਪਕਾਂ ਦੀ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਵਾਹਨਾਂ ਦੇ ਪਰਖੱਚੇ ਉੱਡ ਗਏ | ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਬਚਨ ਸਿੰਘ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਖਾਈ ਨੇੜੇ ਇਹ ਹਾਦਸਾ ਵਾਪਰਿਆ ਹੈ |
ਦੱਸਿਆ ਜਜਾਂਦਾ ਹੈ ਕਿ ਇੱਥੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਪੰਜ ਸਾਲ ਪਹਿਲਾਂ ਵੀ ਇੱਥੇ ਇੱਕ ਵੱਡਾ ਹਾਦਸਾ ਹੋਇਆ ਸੀ, ਜਿਸ ਵਿੱਚ ਗੁਰੂਹਰਸਹਾਏ ਅਤੇ ਫ਼ਰੀਦਕੋਟ ਦੇ ਚਾਰ ਅਧਿਆਪਕਾਂ ਦੀ ਮੌਤ ਹੋ ਗਈ ਸੀ। ਫਿਰੋਜ਼ਪੁਰ-ਫਾਜ਼ਲਿਕਾ ਮੁੱਖ ਮਾਰਗ ’ਤੇ 12 ਕਿਲੋਮੀਟਰ ਸੜਕ ਹਾਦਸੇ ਦਾ ਕਾਰਨ ਬਣੀ ਹੋਈ ਹੈ, ਜਿਸ ਨੂੰ ਦਰੁਸਤ ਕਰਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ |