ਚੰਡੀਗੜ੍ਹ, 16 ਮਾਰਚ 2023: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ (Shoaib Akhtar) ਭਾਰਤ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਭਾਰਤ ਦੇਸ਼ ਤੋਂ ਬਹੁਤ ਪਿਆਰ ਮਿਲਿਆ। ਸ਼ੋਏਬ ਅਖਤਰ ਨੇ ਇੱਕ ਇੰਟਰਵਿਊ ਵਿੱਚ ਇਹ ਗੱਲਾਂ ਕਹੀਆਂ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਅਤੇ ਏਸ਼ੀਆ ਕੱਪ ਵਿਵਾਦ ‘ਤੇ ਵੀ ਆਪਣਾ ਨਜ਼ਰੀਆ ਰੱਖਿਆ।
ਸ਼ੋਏਬ ਅਖ਼ਤਰ (Shoaib Akhtar) ਨੇ ਕਿਹਾ, “ਮੈਂ ਭਾਰਤ ਆਉਂਦਾ ਰਹਿੰਦਾ ਹਾਂ। ਮੈਂ ਇੱਥੇ ਇੰਨਾ ਕੰਮ ਕੀਤਾ ਹੈ ਕਿ ਮੇਰੇ ਕੋਲ ਹੁਣ ਆਧਾਰ ਕਾਰਡ ਹੈ। ਮੈਂ ਹੋਰ ਕੀ ਕਹਾਂ? ਭਾਰਤ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ। ਮੈਂ ਭਾਰਤ ‘ਚ ਕ੍ਰਿਕਟ ਖੇਡਣਾ ਮਿਸ ਕਰਦਾ ਹਾਂ।” ਹਾਲਾਂਕਿ ਆਧਾਰ ਕਾਰਡ ਦੀ ਗੱਲ ਉਨ੍ਹਾਂ ਨੇ ਮਜ਼ਾਕ ਵਿੱਚ ਕਹੀ |
ਸ਼ੋਏਬ ਅਖ਼ਤਰ ਨੇ ਕਿਹਾ, “ਜੇਕਰ ਏਸ਼ੀਆ ਕੱਪ ਪਾਕਿਸਤਾਨ ‘ਚ ਨਹੀਂ ਹੁੰਦਾ ਹੈ ਤਾਂ ਇਹ ਸ਼੍ਰੀਲੰਕਾ ‘ਚ ਹੋਣਾ ਚਾਹੀਦਾ ਹੈ। ਮੈਂ ਏਸ਼ੀਆ ਕੱਪ ਅਤੇ ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਨੂੰ ਫਾਈਨਲ ਖੇਡਦੇ ਦੇਖਣਾ ਚਾਹੁੰਦਾ ਹਾਂ। ਵਿਸ਼ਵ ਕ੍ਰਿਕਟ ‘ਚ ਭਾਰਤ ਅਤੇ ਪਾਕਿਸਤਾਨ ਦੇ ਫਾਈਨਲ ਤੋਂ ਇਲਾਵਾ ਕੁਝ ਨਹੀਂ ਹੋਣਾ ਚਾਹੀਦਾ।