Retail

ਆਮ ਆਦਮੀ ਨੂੰ ਮਾਮੂਲੀ ਰਾਹਤ, ਫਰਵਰੀ ਮਹੀਨੇ ‘ਚ ਪ੍ਰਚੂਨ ਮਹਿੰਗਾਈ ਘਟ ਕੇ 6.44 ਫ਼ੀਸਦੀ ਪਹੁੰਚੀ

ਚੰਡੀਗੜ੍ਹ, 13 ਮਾਰਚ 2023: ਭੋਜਨ ਅਤੇ ਬਾਲਣ ਉਤਪਾਦਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦੇ ਕਾਰਨ ਫਰਵਰੀ ਵਿੱਚ ਪ੍ਰਚੂਨ ਮਹਿੰਗਾਈ ਮਾਮੂਲੀ ਤੌਰ ‘ਤੇ ਘੱਟ ਕੇ 6.44% ਹੋ ਗਈ ਹੈ । ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ‘ਤੇ ਆਧਾਰਿਤ ਮਹਿੰਗਾਈ ਦਰ ਜਨਵਰੀ ‘ਚ 6.52 ਫੀਸਦੀ ਅਤੇ ਫਰਵਰੀ 2022 ‘ਚ 6.07 ਫੀਸਦੀ ਸੀ। ਤਿੰਨ ਮਹੀਨੇ ਪਹਿਲਾਂ ਨਵੰਬਰ 2022 ਵਿੱਚ ਪ੍ਰਚੂਨ ਮਹਿੰਗਾਈ ਦਰ 5.88% ਸੀ। ਪਿਛਲੇ ਸਾਲ ਫਰਵਰੀ 2022 ਵਿੱਚ ਇਹ 6.07% ਸੀ।

ਰਿਜ਼ਰਵ ਬੈਂਕ ਨੇ 2022-23 ਲਈ ਪ੍ਰਚੂਨ ਮਹਿੰਗਾਈ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦੋਂ ਕਿ ਜਨਵਰੀ-ਦਸੰਬਰ ਤਿਮਾਹੀ ਵਿੱਚ ਇਹ 5.7 ਫੀਸਦੀ ਰਹੇਗੀ। ਸਰਕਾਰ ਨੇ ਕੇਂਦਰੀ ਬੈਂਕ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪ੍ਰਚੂਨ ਮਹਿੰਗਾਈ ਦਰ ਦੋ ਫੀਸਦੀ ਦੇ ਫਰਕ ਨਾਲ ਚਾਰ ਫੀਸਦੀ ‘ਤੇ ਬਣੀ ਰਹੇ।

ਵਧਦੀਆਂ ਕੀਮਤਾਂ ਨੂੰ ਰੋਕਣ ਲਈ, ਆਰਬੀਆਈ ਨੇ ਪਿਛਲੇ ਸਾਲ ਮਈ ਤੋਂ ਵਿਆਜ ਦਰਾਂ ਵਿੱਚ 250 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਫਰਵਰੀ ‘ਚ ਨੀਤੀਗਤ ਦਰ ‘ਚ 25 ਆਧਾਰ ਅੰਕਾਂ ਦੇ ਵਾਧੇ ਨਾਲ ਬੈਂਚਮਾਰਕ ਨੀਤੀਗਤ ਦਰ (ਰੇਪੋ ਰੇਟ) 6.50 ਫੀਸਦੀ ‘ਤੇ ਪਹੁੰਚ ਗਈ ਹੈ।

Scroll to Top