ਚੰਡੀਗੜ, 13 ਮਾਰਚ 2023: 95ਵੇਂ ਆਸਕਰ ਐਵਾਰਡ ਸੈਰੇਮਨੀ ਤੋਂ ਸੋਮਵਾਰ ਨੂੰ ਭਾਰਤ ਲਈ ਇਕ ਚੰਗੀ ਖ਼ਬਰ ਆਈ। ਭਾਰਤੀ ਫਿਲਮ ‘The Elephant Whisperers’ ਨੇ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਦਾ ਐਵਾਰਡ ਜਿੱਤ ਲਿਆ ਹੈ। ਇਸ ਨੂੰ ਕਾਰਤਿਕੀ ਗੋਂਜਾਵਿਲਸ ਨੇ ਡਾਇਰੈਕਟ ਅਤੇ ਗੁਨੀਤ ਮੌਂਗਾ ਨੇ ਪ੍ਰੋਡਿਊਸ ਕੀਤਾ ਹੈ।
ਗੁਨੀਤ ਨੇ ਕਿਹਾ ਕਿ ਭਾਰਤ ਲਈ 2 ਔਰਤਾਂ ਨੇ ਇਹ ਕਰ ਦਿਖਾਇਆ ਹੈ।ਇਹ ਐਵਾਰਡ ਆਪਣੇ ਦੇਸ਼ ਲਈ। ਇਹ ਗੁਨੀਤ ਦੀ ਦੂਜੀ ਫਿਲਮ ਹੈ, ਜਿਸ ਨੂੰ ਆਸਕਰ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫਿਲਮ ‘ਪੀਰੀਅਡ ਐਂਡ ਆਫ ਸੈਂਟੇਂਸ’ ਨੂੰ 2019 ‘ਚ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਦੀ ਸ਼੍ਰੇਣੀ ‘ਚ ਆਸਕਰ ਐਵਾਰਡ ਮਿਲਿਆ ਸੀ।
ਗੁਨੀਤ ਨੇ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਫ਼ਿਲਮ ਨੂੰ ਸਾਂਝੇ ਤੌਰ ਉੱਤੇ ਸਿੱਖਿਆ ਐਂਟਰਟੇਨਮੈਂਟ ਬੈਨਰ ਹੇਠਾਂ ਅਚਿਨ ਜੈਨ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਇਸ ਫਿਲਮ ਦੀ ਨਿਰਦੇਸ਼ਕ ਕਾਰਤਿਕੀ ਗੌਨਸਾਲਵਿਸ ਹਨ।
‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਫ਼ਿਲਮ 8 ਦਸੰਬਰ 2022 ਨੂੰ ਨੈੱਟਫ਼ਲਿਕਸ ਉੱਤੇ ਰਿਲੀਜ਼ ਹੋਈ ਸੀ।
ਇਸ ਦੇ ਚੱਲਦਿਆਂ ਪੀ. ਐੱਮ. ਮੋਦੀ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ.. ਟਵੀਟ ‘ਚ ਲਿਖਿਆ, ‘ਇਸ ਸਨਮਾਨ ਲਈ @Earthspectr@guneetm ਅਤੇ ‘ਦਿ ਐਲੀਫੈਂਟ ਵਿਸਪਰਸ’ ਦੀ ਪੂਰੀ ਟੀਮ ਨੂੰ ਵਧਾਈ। ਉਸ ਦਾ ਕੰਮ ਸ਼ਾਨਦਾਰ ਢੰਗ ਨਾਲ ਟਿਕਾਊ ਵਿਕਾਸ ਅਤੇ ਕੁਦਰਤ ਦੇ ਨਾਲ ਇਕਸੁਰਤਾ ‘ਚ ਰਹਿਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। #ਆਸਕਰ।’