ਚੰਡੀਗੜ੍ਹ, 10 ਮਾਰਚ 2023: (IND vs AUS) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜ਼ਰੀਏ ਤੋਂ ਭਾਰਤ ਲਈ ਅਹਿਮ ਹੈ | ਟਾਸ ਜਿੱਤ ਕੇ ਪਹਿਲੇ ਦਿਨ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ 480 ਦੌੜਾਂ ਬਣਾਈਆਂ। ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ।
ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਏ 36 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਨੂੰ ਅੱਜ 10 ਓਵਰਾਂ ਦੀ ਬੱਲੇਬਾਜ਼ੀ ਕਰਨੀ ਪਈ। ਮੌਜੂਦਾ ਸਮੇਂ ਵਿੱਚ ਕਪਤਾਨ ਰੋਹਿਤ ਸ਼ਰਮਾ 33 ਗੇਂਦਾਂ ਵਿੱਚ 17 ਦੌੜਾਂ ਅਤੇ ਸ਼ੁਭਮਨ ਗਿੱਲ 27 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਨਾਬਾਦ ਹਨ।
ਭਾਰਤੀ ਟੀਮ ਫਿਲਹਾਲ ਆਸਟ੍ਰੇਲੀਆ ਤੋਂ 444 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਪਹਿਲੀ ਪਾਰੀ 480 ਦੌੜਾਂ ‘ਤੇ ਸਮਾਪਤ ਹੋ ਗਈ ਸੀ। ਉਸਮਾਨ ਖਵਾਜਾ ਨੇ 180 ਦੌੜਾਂ, ਕੈਮਰੂਨ ਗ੍ਰੀਨ ਨੇ 114 ਦੌੜਾਂ ਅਤੇ ਟੌਡ ਮਰਫੀ ਨੇ 41 ਦੌੜਾਂ ਬਣਾਈਆਂ। ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ ਛੇ ਵਿਕਟਾਂ ਲਈਆਂ। ਤੀਜੇ ਦਿਨ ਭਾਰਤੀ ਟੀਮ ਰੋਹਿਤ-ਸ਼ੁਭਮਨ ਦੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣਾ ਚਾਹੇਗੀ।