ਚੰਡੀਗੜ੍ਹ,27 ਫਰਵਰੀ 2023: ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ (Anmol Gagan Mann) ਦੇ ਜਨਮ ਦਿਨ ਆਪ ਪਾਰਟੀ ਪਿੰਡ ਤੋਗਾਂ ਦੇ ਵਰਕਰਾਂ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਲੰਗਰ ਲਗਾ ਕੇ ਮਨਾਇਆ ਗਿਆ। ਇਸ ਸਮੇਂ ਕੇਕ ਕੱਟ ਵੀ ਗਿਆ। ਜਾਣਕਾਰੀ ਦਿੰਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਵੀ ਰਾਣਾ ਤੋਗਾ ਨੇ ਦੱਸਿਆ ਕਿ ਲੋੜਵੰਦਾਂ ਲਈ ਇਕ ਦਿਨ ਦਾ ਲੰਗ਼ਰ ਲਗਾਇਆ ਗਿਆ। ਮੈਡਮ ਮਾਨ ਦੇ ਜਨਮ ਦਿਨ ਨੂੰ ਲੈ ਕੇ ਸਮੁੱਚੀ ਕੈਬਨਿਟ ਸਮੇਤ ਵਰਕਰਾਂ ਨੇ ਵੀ ਉਨ੍ਹਾਂ ਨੂੰ ਵਧਾਈਆ ਦਿੱਤੀਆਂ ਹਨ।ਇਸ ਸਮੇਂ ਕਮਲ ਮਿਰਜ਼ਾਪੁਰ, ਸੋਨੂੰ ਰਾਣਾ, ਨਿਤਾਸ਼ਾ ਜੋਸ਼ੀ, ਸੂਚਾ ਸਿੰਘ ਸੈਣੀ, ਕਰਨੈਲ ਸਿੰਘ ਸੈਣੀ, ਬਾਬੂ ਸਿੰਘ ਸੈਣੀ ਨੇ ਕਿਹਾ ਕਿ ਮੈਡਮ ਮਾਨ ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ।
ਕੈਪਸ਼ਨ- ਕੈਬਨਿਟ ਮੰਤਰੀ ਦੇ ਜਨਮ ਦਿਨ ਮੌਕੇ ਲੰਗਰ ਵਰਤਾਉਦੇ ਵਰਕਰ।
ਫਰਵਰੀ 23, 2025 3:43 ਬਾਃ ਦੁਃ