Sonia Gandhi

Congress Adhiveshan: ਸੋਨੀਆ ਗਾਂਧੀ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਦਿੱਤੇ ਸੰਕੇਤ

ਚੰਡੀਗੜ੍ਹ, 25 ਫ਼ਰਵਰੀ 2023: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਨਵਾਂ ਰਾਏਪੁਰ ‘ਚ ਕਾਂਗਰਸ ਦਾ 85ਵਾਂ ਰਾਸ਼ਟਰੀ ਸੰਮੇਲਨ ਚੱਲ ਰਿਹਾ ਹੈ। ਜਿੱਥੇ ਕਾਂਗਰਸ ਦੇ ਸਾਰੇ ਵੱਡੇ ਆਗੂ ਪਹੁੰਚ ਕੇ ਆਪਣੇ ਬਿਆਨ ਦੇ ਰਹੇ ਹਨ। ਇਸ ਦੌਰਾਨ ਸੋਨੀਆ ਗਾਂਧੀ (Sonia Gandhi) ਨੇ ਇੱਕ ਵੱਡੀ ਗੱਲ ਕਹਿ ਦਿੱਤੀ, ਜਿਸ ਕਾਰਨ ਸਿਆਸੀ ਗਲਿਆਰੇ ਵਿੱਚ ਹਲਚਲ ਮਚ ਗਈ ਹੈ।

ਛੱਤੀਸਗੜ੍ਹ ਦੇ ਰਾਏਪੁਰ ‘ਚ ਕਾਂਗਰਸ ਦੇ ਸੈਸ਼ਨ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮਨਮੋਹਨ ਸਿੰਘ ਦੀ ਯੋਗ ਅਗਵਾਈ ਨਾਲ 2004 ਅਤੇ 2009 ਵਿੱਚ ਸਾਡੀਆਂ ਜਿੱਤਾਂ ਨੇ ਮੈਨੂੰ ਨਿੱਜੀ ਸੰਤੁਸ਼ਟੀ ਦਿੱਤੀ ਪਰ ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਹੈ ਕਿ ਮੇਰੀ ਪਾਰੀ ਭਾਰਤ ਜੋੜੋ ਯਾਤਰਾ ਨਾਲ ਖਤਮ ਹੋ ਸਕਦੀ ਹੈ, ਜੋ ਕਾਂਗਰਸ ਲਈ ਇੱਕ ਮੀਲ ਪੱਥਰ ਹੋਵੇਗੀ।

ਸੋਨੀਆ ਗਾਂਧੀ (Sonia Gandhi) ਨੇ ਕਿਹਾ ਕਿ ਇਹ ਕਾਂਗਰਸ ਅਤੇ ਪੂਰੇ ਦੇਸ਼ ਲਈ ਚੁਣੌਤੀਪੂਰਨ ਸਮਾਂ ਹੈ। ਬੀਜੇਪੀ-ਆਰਐਸਐਸ ਨੇ ਦੇਸ਼ ਦੀ ਹਰ ਸੰਸਥਾ ‘ਤੇ ਕਬਜ਼ਾ ਕਰ ਲਿਆ ਹੈ ਅਤੇ ਬਰਬਾਦ ਕਰ ਦਿੱਤਾ ਹੈ। ਕੁਝ ਕਾਰੋਬਾਰੀਆਂ ਦਾ ਪੱਖ ਲੈਣ ਕਾਰਨ ਆਰਥਿਕ ਤਬਾਹੀ ਹੋਈ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਪਾਰਟੀ ਦੇ ਤਿੰਨ-ਰੋਜ਼ਾ ਸੰਮੇਲਨ ਦੇ ਦੂਜੇ ਦਿਨ ਤਕਰੀਬਨ 15,000 ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਕਿਹਾ ਕਿ ਭਾਰਤ ਦੇ ਲੋਕ ਸਦਭਾਵਨਾ, ਸਹਿਣਸ਼ੀਲਤਾ ਅਤੇ ਸਮਾਨਤਾ ਚਾਹੁੰਦੇ ਹਨ।

Scroll to Top