ਚੰਡੀਗੜ੍ਹ, 24 ਫ਼ਰਵਰੀ 2023: ਏਅਰ ਇੰਡੀਆ (Air India) ਦੀ ਫਲਾਈਟ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕਾਲੀਕਟ ਤੋਂ ਸਾਊਦੀ ਅਰਬ ਦੇ ਦਮਾਮ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੀ ਕੇਰਲ ਦੇ ਤਿਰੂਵਨੰਤਪੁਰਮ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ | ਹਾਲਾਂਕਿ ਬਾਅਦ ਵਿੱਚ ਜਦੋਂ ਇਸ ਐਮਰਜੈਂਸੀ ਲੈਂਡਿੰਗ ਦਾ ਕਾਰਨ ਲੋਕਾਂ ਨੂੰ ਦੱਸਿਆ ਗਿਆ ਤਾਂ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ IX3 385 ਵਿੱਚ 182 ਯਾਤਰੀ ਸਵਾਰ ਸਨ।
ਦੱਸਿਆ ਜਾ ਰਿਹਾ ਹੈ ਕਿ ਹਾਈਡ੍ਰੌਲਿਕ ਫੇਲ ਹੋਣ ਕਾਰਨ ਫਲਾਈਟ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ ਵੱਲ ਮੋੜਿਆ ਜਾ ਰਿਹਾ ਹੈ। ਜਹਾਜ਼ ਨੂੰ ਕਰੀਬ 12.15 ਵਜੇ ਹਵਾਈ ਅੱਡੇ ‘ਤੇ ਉਤਾਰਿਆ ਗਿਆ ਹੈ |
ਜਹਾਜ਼ ਨੇ ਕਾਲੀਕਟ ਤੋਂ ਸਾਊਦੀ ਅਰਬ ਦੇ ਦਮਾਮ ਜਾਣ ਲਈ ਉਡਾਣ ਭਰੀ ਸੀ। ਇਸ ਦੌਰਾਨ ਅਚਾਨਕ ਪਾਇਲਟ ਨੂੰ ਪਤਾ ਲੱਗਾ ਕਿ ਫਲਾਈਟ ‘ਚ ਕੋਈ ਤਕਨੀਕੀ ਖ਼ਰਾਬੀ ਆ ਗਈ ਹੈ। ਯਾਤਰੀਆਂ ਦੀ ਸੁਰੱਖਿਆ ਲਈ ਪਾਇਲਟ ਨੇ ਤੁਰੰਤ ਸਬੰਧਤ ਵਿਭਾਗ ਨੂੰ ਨੁਕਸ ਬਾਰੇ ਸੂਚਿਤ ਕੀਤਾ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਲਈ ਜ਼ਰੂਰੀ ਕਦਮ ਚੁੱਕੇ। ਜਿਵੇਂ ਹੀ ਪਾਇਲਟ ਨੂੰ ਹਦਾਇਤ ਮਿਲੀ, ਉਸ ਨੇ ਤਿਰੂਵਨੰਤਪੁਰਮ ਦੇ ਹਵਾਈ ਅੱਡੇ ‘ਤੇ ਫਲਾਈਟ ਨੂੰ ਸੁਰੱਖਿਅਤ ਰੂਪ ਨਾਲ ਉਤਾਰਿਆ।
ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ (Air India) ਐਕਸਪ੍ਰੈਸ ਦੀ ਫਲਾਈਟ IX3 385 ‘ਚ 182 ਯਾਤਰੀ ਸਵਾਰ ਸਨ। ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਇਹ ਸੁਣ ਕੇ ਜਹਾਜ਼ ‘ਚ ਬੈਠੇ ਸਾਰੇ ਯਾਤਰੀ ਡਰ ਗਏ। ਬਾਅਦ ਵਿੱਚ, ਯਾਤਰੀਆਂ ਨੂੰ ਦੱਸਿਆ ਗਿਆ ਕਿ ਹਾਈਡ੍ਰੌਲਿਕ ਫੇਲ ਹੋਣ ਕਾਰਨ ਫਲਾਈਟ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ ਵੱਲ ਮੋੜਿਆ ਜਾ ਰਿਹਾ ਹੈ। ਜਹਾਜ਼ ਨੂੰ ਕਰੀਬ 12.15 ਵਜੇ ਹਵਾਈ ਅੱਡੇ ‘ਤੇ ਉਤਾਰਿਆ ਗਿਆ।