Ajay Banga

ਮਾਸਟਰਕਾਰਡ ਦੇ ਸਾਬਕਾ CEO ਅਜੈ ਬੰਗਾ ਬਣਨਗੇ ਵਿਸ਼ਵ ਬੈਂਕ ਦੇ ਪ੍ਰਧਾਨ, ਜੋਅ ਬਿਡੇਨ ਨੇ ਕੀਤਾ ਨਾਮਜ਼ਦ

ਚੰਡੀਗੜ੍ਹ, 24 ਫ਼ਰਵਰੀ 2023: ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ (Ajay Banga) ਵਿਸ਼ਵ ਬੈਂਕ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ । ਇਸ ਲਈ ਨਾਮਜ਼ਦ ਕੀਤੇ ਜਾਣ ਵਾਲੇ ਭਾਰਤੀ ਮੂਲ ਦੇ ਅਜੈ ਬੰਗਾ ਪਹਿਲੇ ਵਿਅਕਤੀ ਹਨ। ਉਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਡੇਵਿਡ ਮਾਲਪਾਸ ਵੱਲੋਂ ਅਪ੍ਰੈਲ 2024 ਤੋਂ ਪਹਿਲਾਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਹੈ। ਵਰਤਮਾਨ ਵਿੱਚ, 63 ਸਾਲਾ ਭਾਰਤੀ-ਅਮਰੀਕੀ ਬੰਗਾ ਪ੍ਰਾਈਵੇਟ ਇਕੁਇਟੀ ਫੰਡ ਜਨਰਲ ਅਟਲਾਂਟਿਕ ਦੇ ਉਪ-ਚੇਅਰਮੈਨ ਹਨ।

ਅਜੈ ਬੰਗਾ ਦਾ ਜਨਮ 10 ਨਵੰਬਰ 1959 ਵਿੱਚ ਖਡਕੀ, ਪੂਨੇ ਵਿੱਚ ਹੋਇਆ ਸੀ, ਜਿਥੇ ਉਸ ਦੇ ਪਿਤਾ ਫੌਜ ਵਿੱਚ ਤਾਇਨਾਤ ਸਨ। ਅਜੈ ਬੰਗਾ ਦਾ ਪਰਿਵਾਰ ਮੂਲ ਰੂਪ ਵਿੱਚ ਜਲੰਧਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਪਿਤਾ ਸ.ਹਰਭਜਨ ਸਿੰਘ ਬੰਗਾ ਆਰਮੀ ਤੋਂ ਬਤੌਰ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਹਨ।ਉਸ ਦਾ ਵੱਡਾ ਭਰਾ ਐਮ.ਐਸ.ਬੰਗਾ ਵੀ ਇੱਕ ਸੀ.ਈ.ਉ.ਹਨ ।

ਆਰਮੀ ਵਿੱਚ ਹੋਣ ਕਾਰਨ ਉਸ ਦੇ ਪਿਤਾ ਦੀ ਬਦਲੀ ਜਗ੍ਹਾ-ਜਗ੍ਹਾ ਹੁੰਦੀ ਰਹਿੰਦੀ ਸੀ।ਇਸ ਲਈ ਉਸ ਦੀ ਸਕੂਲੀ ਪੜ੍ਹਾਈ ਵੀ ਵੱਖ ਵੱਖ ਸਕੂਲਾਂ,ਜਿਵੇਂ ਸਿਕੰਦਰਾਬਾਦ,ਜਲੰਧਰ,ਦਿੱਲੀ,ਹੈਦਰਾਬਾਦ ਅਤੇ ਸ਼ਿਮਲਾ ਵਿੱਚ ਹੋਈ।

ਅਜੈ ਬੰਗਾ ਨੇ ਆਪਣਾ ਸਫਰ ਨੈਸਲੇ ਕੰਪਨੀ ਤੋਂ ਸ਼ੁਰੂ ਕੀਤਾ।13 ਸਾਲ ਤੱਕ ਉਨ੍ਹਾਂ ਨੇ ਵਿਕਰੀ, ਮਾਰਕੀਟਿੰਗ ਅਤੇ ਪ੍ਰਬੰਧਨ ਵਿੱਚ ਨਿਪੁੰਨਤਾ ਨਾਲ ਜ਼ਿੰਮੇਵਾਰੀ ਸੰਭਾਲੀ।ਇਸ ਤੋਂ ਬਾਅਦ ਅਜੈ ਬੰਗਾ ਨੇ ਪੈਪਸੀ ਕੰਪਨੀ ਵਿੱਚ ਨੌਕਰੀ ਕੀਤੀ। ਜਦੋਂ ਭਾਰਤ ਦੀ ਅਰਥ ਵਿਵਸਥਾ ਵਿੱਚ ਉਦਾਰਤਾ ਆਉਣੀ ਸ਼ੁਰੂ ਹੋਈ ਤਾਂ ਇਸ ਦੇ ਵਪਾਰ ਨੂੰ ਭਾਰਤ ਵਿੱਚ ਫੈਲਾਉਣ ਵਿੱਚ ਮੁੱਖ ਯੋਗਦਾਨ ਪਾਇਆ।

ਇਸ ਤੋਂ ਬਾਅਦ ਅਜੈ ਬੰਗਾਨੇ 1996 ਤੋਂ ਲੈ ਕੇ 2009 ਤੱਕ ਸਿਟੀ ਗਰੁੱਪ ਵਿੱਚ ਨੌਕਰੀ ਕੀਤੀ।ਉਨ੍ਹਾਂ ਨੇ ਸਿਟੀ ਗਰੁੱਪ ਦਾ ਕਾਰੋਬਾਰ ਅਮਰੀਕਾ,ਯੂਰਪ, ਅਰਬ ਦੇਸ਼ਾਂ ‘ਤੇ ਅਫਰੀਕਾ ਵਿੱਚ ਫੈਲਾਉਣ ਵਿੱਚ ਭਾਰੀ ਯੋਗਦਾਨ ਪਾਇਆ।ਸਿਟੀ ਗਰੁੱਪ ਨੂੰ ਛੱਡਣ ਤੋਂ ਪਹਿਲਾਂ ਉਹ ਇਸ ਕੰਪਨੀ ਦਾ ਏਸ਼ੀਆ ਪੈਸੀਫਿਕ ਦਾ ਸੀ.ਈ.ਉ.ਸੀ ‘ਤੇ ਕੰਪਨੀ ਦੇ ਬੈਂਕਿੰਗ,ਇਨਵੈਸਟਮੈਂਟ ਅਤੇ ਕਰੈਡਿਟ ਕਾਰਡ ਆਦਿ ਦੇ ਵਿਸਥਾਰ ਲਈ ਜਿੰਮੇਵਾਰ ਸੀ।ਉਹ ਸਿਟੀ ਗਰੁੱਪ ਦੀ ਸੀਨੀਅਰ ਮੈਨੇਜਮੈਂਟ ਅਤੇ ਐਗਜੈਕਟਿਵ ਕਮੇਟੀਆਂ ਦਾ ਮੈਂਬਰ ਸੀ।

ਅਜੈ ਉਸ ਭਾਰਤੀ-ਅਮਰੀਕੀ ਪੀੜ੍ਹੀ ਨਾਲ ਸਬੰਧਤ ਹਨ, ਜਿਨ੍ਹਾਂ ਨੇ ਭਾਰਤ ਵਿੱਚ ਪੜ੍ਹ ਕੇ ਅਮਰੀਕਾ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਜਲੰਧਰ ਅਤੇ ਸ਼ਿਮਲਾ ਤੋਂ ਪ੍ਰਾਪਤ ਕੀਤੀ ਹੈ। ਡੀਯੂ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਆਈਆਈਐਮ ਅਹਿਮਦਾਬਾਦ ਤੋਂ ਐਮਬੀਏ ਕੀਤੀ।

ਉਨ੍ਹਾਂ ਨੇ 1981 ਵਿੱਚ ਮੈਨੇਜਮੈਂਟ ਟਰੇਨੀ ਵਜੋਂ ਨੇਸਲੇ ਇੰਡੀਆ ਵਿੱਚ ਸ਼ਾਮਲ ਹੋਇਆ ਅਤੇ 13 ਸਾਲਾਂ ਵਿੱਚ ਮੈਨੇਜਰ ਬਣ ਗਏ । ਇਸ ਤੋਂ ਬਾਅਦ ਉਹ (Ajay Banga) ਪੈਪਸੀਕੋ ਦੇ ਰੈਸਟੋਰੈਂਟ ਡਿਵੀਜ਼ਨ ਦਾ ਹਿੱਸਾ ਬਣ ਗਿਆ। ਇਹ ਉਦਾਰੀਕਰਨ ਦਾ ਦੌਰ ਸੀ, ਜਦੋਂ ਬੰਗਾ ਨੇ ਭਾਰਤ ਵਿੱਚ ਪੀਜ਼ਾ ਹੱਟ ਅਤੇ ਕੇਐਫਸੀ ਦੀ ਸ਼ੁਰੂਆਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਅਜੈ ਬੰਗਾ 1996 ਵਿੱਚ ਸਿਟੀਗਰੁੱਪ ਦੇ ਮਾਰਕੀਟਿੰਗ ਮੁਖੀ ਬਣੇ। 2000 ਵਿੱਚ ਸਿਟੀ ਫਾਈਨੈਂਸ਼ੀਅਲ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। 2009 ਵਿੱਚ ਮਾਸਟਰਕਾਰਡ ਦੇ ਸੀਈਓ ਬਣੇ ਅਤੇ ਆਪਣੀਆਂ ਮਾਰਕੀਟਿੰਗ ਰਣਨੀਤੀਆਂ ਨਾਲ ਮਾਸਟਰਕਾਰਡ ਨੂੰ ਨੌਜਵਾਨਾਂ ਵਿੱਚ ਇੰਨਾ ਮਸ਼ਹੂਰ ਕਰ ਦਿੱਤਾ ਕਿ ਇਹ ਇੱਕ ਸਟੇਟਸ ਸਿੰਬਲ ਬਣ ਗਏ ।

ਅਜੈ ਬੰਗਾ ਨੂੰ 2016 ਵਿੱਚ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 2012 ਵਿੱਚ ਮਸ਼ਹੂਰ ਮੈਗਜ਼ੀਨ ਫਾਰਚਿਊਨ ਨੇ ਬੰਗਾ ਨੂੰ ‘ਪਾਵਰਫੁੱਲ ਇੰਡਸਟਰੀਲਿਸਟ-2012’ ਵਜੋਂ ਚੁਣਿਆ। ਉਹ ਹਿੰਦੁਸਤਾਨ ਯੂਨੀਲੀਵਰ ਦੇ ਸਾਬਕਾ ਚੇਅਰਮੈਨ ਮਾਨਵਿੰਦਰ ਸਿੰਘ ਬੰਗਾ ਦੇ ਭਰਾ ਹਨ।

ਬਿਡੇਨ ਨੇ ਕਿਹਾ ਕਿ ਅਜੈ ਬੰਗਾ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਗਲੋਬਲ ਕੰਪਨੀਆਂ ਬਣਾਉਣ ਅਤੇ ਮੈਨੇਜਮੈਂਟ ਵਿੱਚ ਬਤੀਤ ਕੀਤਾ ਹੈ। ਇਹ ਉਹ ਕੰਪਨੀਆਂ ਹਨ ਜਿਨ੍ਹਾਂ ਨੇ ਆਰਥਿਕਤਾ ਦੇ ਨਾਲ-ਨਾਲ ਰੁਜ਼ਗਾਰ ਨੂੰ ਵੀ ਹੁਲਾਰਾ ਦਿੱਤਾ ਹੈ। ਇਸਦੇ ਨਾਲ ਹੀ ਕਿਹਾ ਕਿ ਅਜੇ ਇਸ ਇਤਿਹਾਸਕ ਪਲ ‘ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਵਾਲੇ ਸਭ ਤੋਂ ਯੋਗ ਵਿਅਕਤੀ ਹਨ।

ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੈ ਬੰਗਾ ਨੂੰ ਜਲਵਾਯੂ ਪਰਿਵਰਤਨ ਦੀ ਚੁਣੌਤੀ ‘ਤੇ ਕੰਮ ਕਰਨ ਦਾ ਚੰਗਾ ਤਜਰਬਾ ਹੈ। ਇਹ ਉਹ ਤਜ਼ਰਬੇ ਅਤੇ ਤਰਜੀਹਾਂ ਹਨ ਜੋ ਆਉਣ ਵਾਲੇ ਸਾਲਾਂ ਵਿੱਚ ਵਿਸ਼ਵ ਬੈਂਕ ਲਈ ਉਸਦੇ ਕੰਮ ਦੀ ਅਗਵਾਈ ਕਰਨਗੇ।

Scroll to Top