ਚੰਡੀਗੜ, 22 ਫਰਵਰੀ 2023: ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ (Kristalina Georgieva) ਨੇ ਕਿਹਾ ਕਿ 2023 ਵਿੱਚ ਵਿਸ਼ਵ ਵਿਕਾਸ ਵਿੱਚ ਇਕੱਲੇ ਭਾਰਤ (India) ਦਾ ਯੋਗਦਾਨ 15 ਪ੍ਰਤੀਸ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਡਿਜੀਟਾਈਜੇਸ਼ਨ ਨੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਕੋਰੋਨਾ ਮਹਾਂਮਾਰੀ ਦੇ ਹੇਠਾਂ ਤੋਂ ਬਾਹਰ ਕੱਢਿਆ ਹੈ। ਵਿਵੇਕਪੂਰਣ ਵਿੱਤੀ ਨੀਤੀ ਅਤੇ ਅਗਲੇ ਸਾਲ ਦੇ ਬਜਟ ਵਿੱਚ ਪੂੰਜੀ ਨਿਵੇਸ਼ ਲਈ ਮਹੱਤਵਪੂਰਨ ਫੰਡਿੰਗ ਦੀ ਵਿਵਸਥਾ ਵਿਕਾਸ ਦੀ ਗਤੀ ਨੂੰ ਕਾਇਮ ਰੱਖਣ ਵਿੱਚ ਮਦਦ ਕਰੇਗੀ।
ਜਾਰਜੀਵਾ ਨੇ ਕਿਹਾ ਕਿ ‘ਭਾਰਤ ਦਾ ਪ੍ਰਦਰਸ਼ਨ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਇਸ ਸਾਲ ਲਈ, ਅਸੀਂ ਉਮੀਦ ਕਰਦੇ ਹਾਂ ਕਿ ਭਾਰਤ (India) ਮਾਰਚ ਵਿੱਚ ਖ਼ਤਮ ਹੋਣ ਵਾਲੇ ਵਿੱਤੀ ਸਾਲ ਵਿੱਚ 6.8 ਫੀਸਦੀ ਦੀ ਉੱਚ ਵਿਕਾਸ ਦਰ ਹਾਸਲ ਕਰੇਗਾ। ਇਹ ਪ੍ਰਮੁੱਖ ਅਰਥਚਾਰਿਆਂ ਵਿੱਚ ਸਭ ਤੋਂ ਤੇਜ਼ ਵਿਕਾਸ ਦਰ ਹੈ। ਭਾਰਤ ਅਜਿਹੇ ਸਮੇਂ ਵਿੱਚ ਇੱਕ ਆਕਰਸ਼ਕ ਮੰਜ਼ਿਲ ਬਣਿਆ ਹੋਇਆ ਹੈ ਜਦੋਂ ਆਈਐਮਐਫ 2023 ਨੂੰ ਇੱਕ ਮੁਸ਼ਕਲ ਸਾਲ ਵਜੋਂ ਵੇਖਦਾ ਹੈ।
ਇਸ ਸਾਲ ਗਲੋਬਲ ਵਿਕਾਸ ਦਰ ਪਿਛਲੇ ਸਾਲ 3.4 ਫੀਸਦੀ ਤੋਂ 2.9 ਫੀਸਦੀ ਤੱਕ ਪਹੁੰਚ ਸਕਦੀ ਹੈ। ਜਾਰਜੀਵਾ ਨੇ ਕਿਹਾ ਕਿ ‘ਭਾਰਤ ਚਮਕਦਾ ਸਿਤਾਰਾ ਕਿਉਂ ਹੈ? ਇਹ ਇਸ ਲਈ ਹੈ ਕਿਉਂਕਿ ਇਸ ਦੇਸ਼ ਨੇ ਡਿਜੀਟਲਾਈਜ਼ੇਸ਼ਨ ਦੀ ਦਿਸ਼ਾ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਭਾਰਤ ਪਹਿਲਾਂ ਹੀ ਮਹਾਂਮਾਰੀ ਦੇ ਪ੍ਰਭਾਵ ‘ਤੇ ਕਾਬੂ ਪਾਉਣ ਅਤੇ ਇਸ ਨੂੰ ਵਿਕਾਸ ਅਤੇ ਰੁਜ਼ਗਾਰ ਸਿਰਜਣ ਦੇ ਮੁੱਖ ਚਾਲਕ ਵਜੋਂ ਵਰਤਣ ਵਿੱਚ ਚੰਗੀ ਤਰ੍ਹਾਂ ਅੱਗੇ ਵਧ ਰਿਹਾ ਹੈ।
ਕ੍ਰਿਸਟੀਨਾ ਜਾਰਜੀਵਾ ਨੇ ਕਿਹਾ ਹੈ ਕਿ ਜੀ-20 ਲਈ ਭਾਰਤ ਵੱਲੋਂ ਐਲਾਨਿਆ ਗਿਆ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਆਦਰਸ਼ ਮੋਟੋ ਬਹੁਤ ਉਤਸ਼ਾਹਜਨਕ ਅਤੇ ਇੱਕਜੁੱਟ ਕਰਨ ਵਾਲਾ ਹੈ। ਜਾਰਜੀਵਾ ਬੇਂਗਲੁਰੂ ਵਿੱਚ ਜੀ-20 ਵਿੱਤੀ ਟ੍ਰੈਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਪਣੀ ਭਾਰਤ ਫੇਰੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਹੀ |