BBC

ਇੰਦਰਾ ਗਾਂਧੀ ਨੇ ਮੇਰੇ ਪਿਤਾ ਨੂੰ ਕੈਬਿਨਟ ਸਕੱਤਰ ਦੇ ਅਹੁਦੇ ਤੋਂ ਹਟਾਇਆ ਸੀ, ਮੇਰੇ ਪਿਤਾ ਈਮਾਨਦਾਰ ਵਿਅਕਤੀ ਸਨ: ਐੱਸ ਜੈਸ਼ੰਕਰ

ਚੰਡੀਗੜ੍ਹ, 21 ਫਰਵਰੀ 2023: ਵਿਦੇਸ਼ ਮੰਤਰੀ ਐੱਸ ਜੈਸ਼ੰਕਰ (S Jaishankar) ਨੇ ਪਹਿਲੀ ਵਾਰ ਇੱਕ ਇੰਟਰਵਿਊ ਵਿੱਚ ਆਪਣੇ ਪਿਤਾ ਨਾਲ ਹੋਈ ਬੇਇਨਸਾਫ਼ੀ ਬਾਰੇ ਗੱਲ ਕੀਤੀ, ਜਦੋਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ। ਜੈਸ਼ੰਕਰ ਨੇ ਕਿਹਾ ਕਿ ਮੇਰੇ ਪਿਤਾ ਡਾਕਟਰ ਕੇ ਸੁਬਰਾਮਨੀਅਮ ਕੈਬਿਨਟ ਸਕੱਤਰ ਸਨ, ਪਰ 1980 ਵਿੱਚ ਜਦੋਂ ਇੰਦਰਾ ਗਾਂਧੀ ਦੁਬਾਰਾ ਚੁਣੇ ਜਾਣ ਤੋਂ ਬਾਅਦ ਸੱਤਾ ਵਿੱਚ ਆਈ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ।

ਮੇਰੇ ਪਿਤਾ ਜੀ ਬਹੁਤ ਈਮਾਨਦਾਰ ਆਦਮੀ ਸਨ ਅਤੇ ਸ਼ਾਇਦ ਇਹੀ ਸਮੱਸਿਆ ਸੀ। ਉਸ ਤੋਂ ਬਾਅਦ ਉਹ ਕਦੇ ਸਕੱਤਰ ਨਹੀਂ ਬਣੇ। ਰਾਜੀਵ ਗਾਂਧੀ ਦੇ ਕਾਰਜਕਾਲ ਦੌਰਾਨ ਵੀ ਮੇਰੇ ਪਿਤਾ ਤੋਂ ਜੂਨੀਅਰ ਇੱਕ ਅਧਿਕਾਰੀ ਨੂੰ ਕੈਬਨਿਟ ਸਕੱਤਰ ਬਣਾਇਆ ਗਿਆ ਸੀ।

ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਐੱਸ ਜੈਸ਼ੰਕਰ ਨੇ ਨਰਿੰਦਰ ਮੋਦੀ ਨਾਲ ਪਹਿਲੀ ਮੁਲਾਕਾਤ ਵਿੱਚ ਨੌਕਰਸ਼ਾਹੀ ਤੋਂ ਰਾਜਨੀਤੀ ਤੱਕ ਦੇ ਸਫ਼ਰ ਸਮੇਤ ਕਈ ਵੱਡੇ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਵਿਦੇਸ਼ੀ ਮੀਡੀਆ ਵੱਲੋਂ ਪ੍ਰਧਾਨ ਮੰਤਰੀ, ਕਾਂਗਰਸ ਪਾਰਟੀ, ਬੀਬੀਸੀ ਦੀ ਵਿਵਾਦਤ ਡਾਕੂਮੈਂਟਰੀ, ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਦੇ ਬਿਆਨਾਂ ਦੇ ਸਮੇਂ ਬਾਰੇ ਵੀ ਸਵਾਲ ਚੁੱਕੇ ।

ਚੀਨ ਦੇ ਮੁੱਦੇ ‘ਤੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਐੱਸ ਜੈਸ਼ੰਕਰ (S Jaishankar) ਨੇ ਕਿਹਾ- ਸਾਡੇ ‘ਤੇ ਦੋਸ਼ ਲਗਾਇਆ ਜਾਂਦਾ ਹੈ ਕਿ ਅਸੀਂ ਚੀਨ ਤੋਂ ਡਰਦੇ ਹਾਂ, ਅਸੀਂ ਉਸਦਾ ਨਾਮ ਤੱਕ ਨਹੀਂ ਲੈਂਦੇ। ਤੁਹਾਨੂੰ ਦੱਸ ਦਈਏ ਕਿ ਅਸੀਂ ਚੀਨ ਤੋਂ ਨਹੀਂ ਡਰਦੇ। ਜੇਕਰ ਅਸੀਂ ਡਰਦੇ ਹਾਂ ਤਾਂ ਭਾਰਤੀ ਫੌਜ ਨੂੰ ਚੀਨ ਦੀ ਸਰਹੱਦ ‘ਤੇ ਕਿਸਨੇ ਭੇਜਿਆ? ਇਹ ਫੌਜ ਰਾਹੁਲ ਗਾਂਧੀ ਨੇ ਨਹੀਂ, ਨਰਿੰਦਰ ਮੋਦੀ ਨੇ ਭੇਜੀ ਸੀ।

ਜੈਸ਼ੰਕਰ ਨੇ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੋਸ਼ ਲਗਾਉਂਦੀਆਂ ਹਨ ਕਿ ਚੀਨ ਲੱਦਾਖ ਦੀ ਪੈਂਗੋਂਗ ਝੀਲ ਕੋਲ ਪੁਲ ਬਣਾ ਰਿਹਾ ਹੈ। ਦੱਸ ਦਈਏ ਕਿ ਇਹ ਇਲਾਕਾ 1962 ਤੋਂ ਚੀਨ ਦੇ ਨਾਜਾਇਜ਼ ਕਬਜ਼ੇ ਹੇਠ ਹੈ। ਮੌਜੂਦਾ ਸਮੇਂ ਵਿੱਚ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪੀਸ ਟਾਈਮ ਡਿਵੈਲਪਮੈਂਟ ਚੀਨ ਸਰਹੱਦ ‘ਤੇ ਤਾਇਨਾਤ ਹੈ। ਅਤੇ ਕਿਰਪਾ ਕਰਕੇ ਇਹ ਨੋਟ ਕਰੋ… ਮੈਂ ਕਿਹਾ ਚੀਨ… China….

ਵਿਦੇਸ਼ ਮੰਤਰੀ ਤੋਂ ਪੁੱਛਿਆ ਗਿਆ ਕਿ ਹਾਲ ਹੀ ‘ਚ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕਤੰਤਰ ਲਈ ਖ਼ਤਰਾ ਕਿਹਾ ਸੀ, ਭਾਜਪਾ ਇਸ ਨੂੰ ਸਾਜ਼ਿਸ਼ ਦੱਸ ਰਹੀ ਹੈ। ਇਸ ‘ਤੇ ਜੈਸ਼ੰਕਰ ਨੇ ਕਿਹਾ ਕਿ ਇਹ ਸਭ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।

Scroll to Top