ਚੰਡੀਗੜ੍ਹ, 10 ਫਰਵਰੀ 2023: ਪਟਿਆਲਾ ਪੁਲਿਸ (Patiala police) ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਾਧਕ ਅਨਸਰਾਂ/ ਗੈਂਗਸਟਰਾਂ ਵਗੈਰਾ ਖ਼ਿਲਾਫ਼ ਖ਼ਾਸ ਮੁਹਿੰਮ ਚਲਾਈ ਹੋਈ ਹੈ ਜਿਸਦੇ ਤਹਿਤ ਹੀ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਅਪਰਾਧਕ ਅਨਸਰਾਂ, ਗੈਂਗਸਟਰਾਂ, ਸਮੱਗਲਰਾਂ ਖ਼ਿਲਾਫ਼ ਅਤੇ ਅਣਸੁਲਝੇ ਸੰਗੀਨ ਜੁਰਮਾਂ ਵਿੱਚ ਵਧੀਆ ਸਫਲਤਾ ਹਾਸਲ ਕੀਤੀ ਹੈ।
ਥਾਣਾ ਸ਼ੰਭੂ ਦੀ ਸਮੁੱਚੀ ਟੀਮ ਨੂੰ ਹੋਰ ਸਫਲਤਾ ਹਾਸਲ ਹੋਈ ਹੈ | ਜਿਸਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਸਪੈਸ਼ਲ ਆਪਰੇਸ਼ਨ ਦੌਰਾਨ ਨੈਸ਼ਨਲ ਹਾਈਵੇ ਸੰਧੂ ਤੋਂ ਬੰਬੀਹਾ ਗੈਂਗ ਦੇ ਇੱਕ ਮੈਂਬਰ ਤੇਜਿੰਦਰ ਸਿੰਘ ਉਰਫ ਗੱਲ ਪੁੱਤਰ ਸਤਵੰਤ ਸਿੰਘ ਵਾਸੀ ਪਿੰਡ ਅੱਬੂਵਾਲ ਥਾਣਾ ਸੁਧਾਰ ਜਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਗ੍ਰਿਫਤਾਰ ਕਰਕੇ 5 ਪਿਸਟਲ 32 ਬੋਰ ਸਮੇਤ 20 ਰੋਦ ਬ੍ਰਾਮਦ ਕੀਤੇ ਗਏ ਹਨ। ਇਸ ਦਾ ਸਾਥੀ ਅਮਰੀਕ ਸਿੰਘ ਉਰਫ ਸ਼ੇਰ ਉਰਫ ਮਾਨ ਪੁੱਤਰ ਲੇਖ ਰਾਮ ਸਿੰਘ ਵਾਸੀ ਪਿੰਡ ਜੈਮਲ ਵਾਲਾ ਥਾਣਾ ਬਾਘਾਪੁਰਾਣਾ ਜਿਲ੍ਹਾ ਮੋਗਾ ਨੂੰ ਪ੍ਰੋਡੈਕਸਨ ਵਰੰਟ ਪਰ ਫਰੀਦਕੋਟ ਜੇਲ ਵਿੱਚੋ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ: – ਪਟਿਆਲਾ ਪੁਲਿਸ (Patiala police) ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਮਿਤੀ 03,02,2023 ਨੂੰ ਇੰਸ: ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸੰਭ ਨੂੰ ਇਤਲਾਹ ਮਿਲੀ ਸੀ ਕਿ ਤੇਜਿੰਦਰ ਸਿੰਘ ਉਰਫ ਗੁੱਲੂ ਜੋ ਕਿ ਵਿਦੇਸ਼ ਵਿੱਚ ਬੈਠੇ ਕੁੱਝ ਭਗੌੜੇ ਗੈਂਗਸਟਰਾਂ ਨਾਲ ਵੀ ਸੰਪਰਕ ਵਿੱਚ ਹੈ ਅਤੇ ਜੇਲ ਵਿੱਚ ਬੈਠੇ ਇੱਕ ਹੋਰ ਅਪਰਾਧੀ ਅਮਰੀਕ ਸਿੰਘ ਉਰਫ ਸ਼ੇਰ ਉਰਫ ਮਾਨ ਪੁੱਤਰ ਲੇਖ ਰਾਮ ਸਿੰਘ ਵਾਸੀ ਪਿੰਡ ਜੈਮਲ ਵਾਲਾ ਥਾਣਾ ਬਾਘਾਪੁਰਾਣਾ ਜਿਲ੍ਹਾ ਮੋਗਾ ਨਾਲ ਵੀ ਸੰਪਰਕ ਵਿੱਚ ਹੈ |
ਜਿਨ੍ਹਾਂ ਤੋਂ ਪਹਿਲਾਂ ਵੀ ਕਾਫੀ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ ਅਤੇ ਤੇਜਿੰਦਰ ਸਿੰਘ ਹਾਲ ਉਕਤ ਅੰਬਾਲਾ ਸਾਈਡ ਤੋਂ ਹਥਿਆਰਾਂ ਸਮੇਤ ਆ ਰਿਹਾ ਹੈ ਜਿਸ ਪਰ ਮੁਕੱਦਮਾ ਨੰਬਰ 13 ਮਿਤੀ 03.02.2023 ਅ/ਧ 392, 395 IPC, 25 (7), (8) ਅਸਲਾ ਐਕਟ ਥਾਣਾ ਸੰਧੂ ਦਰਜ ਕਰਕੇ ਥਾਣਾ ਸ਼ੰਕੂ ਦੇ ਏਰੀਆ ਵਿੱਚ ਮਿਤੀ 09.02.2023 ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 3 ਪਿਸਟਲ 32 ਬੋਰ ਦੇ ਬ੍ਰਾਮਦ ਹੋਏ ਅਤੇ ਦੌਰਾਨੇ ਪੁਲਿਸ ਰਿਮਾਂਡ 2 ਹੋਰ ਪਿਸਟਲ .32 ਬੋਰ ਬਾਅਦ ਹੋਏ ਜੋ ਤਫਤੀਸ ਦੌਰਾਨ ਕੁਲ 5 ਪਿਸਟਲ ਸਮੇਤ 20 ਰੋਟ ਬਰਾਮਦ ਕੀਤੇ ਗਏ।
ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਇਹ ਬਰਾਮਦ ਪਿਸਟਲ ਜੇਲ੍ਹ ਵਿੱਚ ਬੈਠੇ ਅਮਰੀਕ ਸਿੰਘ ਉਰਫ ਸੇਰੂ ਉਰਵ ਮਾਨ ਪੁੱਤਰ ਲੇਖ ਰਾਮ ਵਾਸੀ ਪਿੰਡ ਜੈਮਲ ਵਾਲਾ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਨੇ ਮੰਗਵਾਏ ਹਨ | ਜਿਸ ਨੂੰ ਵੀ ਪ੍ਰੋਡਕਸ਼ਨ ਵਰੰਟ ਪਰ ਮਿਤੀ 04,02,2023 ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਇਸ ਵੱਲੋਂ ਫਰੀਦਕੋਟ ਜੇਲ ਵਿੱਚ ਵਰਤੇ ਜਾ ਰਹੇ 2 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕ ਸਿੰਘ ਉਰਫ ਸੇਰੂ ਉਰਫ ਮਾਨ ਜੋ ਕਿ ਗੌਰਵ ਪਟਿਆਲ ਉਰਫ ਲੱਕੀ ਉਰਫ ਸੋਰਵ ਠਾਕੁਰ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 7 ਨਿਊ ਕਲੋਨੀ ਖੁੱਡਾ ਲਾਹੌਰਾ ਥਾਣਾ ਧਨਾਸ (ਯੂ.ਟੀ) ਚੰਡੀਗੜ੍ਹ ਹਾਲ ਵਿਦੇਸ਼ ਅਰਮੀਨੀਆ ਅਤੇ ਜੈਕਪਾਲ ਸਿੰਘ ਉਰਫ ਲਾਲੀ ਪੁੱਤਰ ਹਰਨੇਕ ਸਿੰਘ ਕੌਮ ਪੰਡਤ ਵਾਸੀ ਕੋਠੋ ਪੱਤੀ ਮੁਹੱਬਤ ਥਾਣਾ ਮੋਹਣਾ ਜਿਲ੍ਹਾ ਮੋਗਾ ਹਾਲ ਵਿਦੇਸ ਮਨੀਲਾ ਦੇ ਸੰਪਰਕ ਵਿੱਚ ਸੀ। ਇਹਨਾ ਵੱਲੋਂ ਹੀ ਅਸਲਾ ਸਪਲਾਇਰ ਨਾਲ ਰਾਬਤਾ ਕਰਕੇ ਤੇਜਿੰਦਰ ਸਿੰਘ ਉਰਫ ਗੁੱਲੂ ਨੂੰ ਅਸਲਾ ਐਮੋਨੀਸਨ ਦਾ ਪ੍ਰਬੰਧ ਕਰਾਇਆ ਹੈ
ਅਪਰਾਧਿਕ ਪਿਛੋਕੜ :-ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅਮਰੀਕ ਸਿੰਘ ਉਰਫ ਸੇਰ ਉਰਫ ਮਾਨ ਉਕਤ ਦਾ ਕਰੀਮੀਨਲ ਪਿਛੋਕੜ ਹੈ ਜਿਸ ਤੇ ਕਤਲ, ਲੁੱਟਖੋਹ ਅਤੇ ਫਿਰੋਤੀਆਂ ਲੈਣ ਆਦਿ ਦੇ ਕਰੀਬ 10 ਮੁਕੱਦਮੇ ਦਰਜ ਹਨ ਜੋ ਸਾਲ 2017 ਤੋਂ ਜੇਲ ਵਿੱਚ ਬੰਦ ਹੈ ਜਿਸ ਦੇ ਜੇਲ ਵਿੱਚ ਬੈਠੇ ਹੋਰ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਵਰਗੇ ਕਈ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਤੇਜਿੰਦਰ ਸਿੰਘ ਉਰਫ ਗੁੱਲੂ ਖਿਲਾਫ ਵੀ ਥਾਣਾ ਸਦਰ ਜਗਰਾਉਂ ਵਿਖੇ ਡਕੈਤੀ ਮਾਰਨ ਦੀ (ਗਿਰੋਹਬੰਦੀ) ਦਾ ਮੁਕੱਦਮਾ ਦਰਜ ਹੈ। ਗੌਰਵ ਪਟਿਆਲ ਉਰਫ ਲੱਕੀ ਉਰਫ ਸੌਰਵ ਠਾਕੁਰ ਦੇ ਖਿਲਾਫ ਵੀ ਕਈ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ ਅਤੇ ਜੈਕਪਾਲ ਸਿੰਘ ਉਰਫ ਲਾਲੀ
ਦੇ ਖਿਲਾਫ ਵੀ ਮੋਗਾ ਵਿੱਚ ਮੁਕੱਦਮੇ ਦਰਜ ਹਨ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਹ ਦੋਵੇਂ ਦੋਸ਼ੀ ਅਮਰੀਕ ਸਿੰਘ ਉਰਫ ਸ਼ੇਰੂ ਉਰਫ ਮਾਨ ਅਤੇ ਤਜਿੰਦਰ ਸਿੰਘ ਉਰਫ ਗੁੱਲੂ ਜੋ ਕਿ ਪੁਲਿਸ ਰਿਮਾਡ ਪਰ ਹਨ ਜਿੰਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਗੈਂਗ ਵੱਲੋ ਇੰਨ੍ਹਾਂ ਹਥਿਆਰਾਂ ਨਾਲ ਕੋਈ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਸੀ ਜਿਸ ਦੀ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ।