ਚੰਡੀਗੜ੍ਹ, 09 ਫਰਵਰੀ 2023: ਰੂਪਨਗਰ ਦੇ ਨਵੇਂ ਬੱਸ ਅੱਡੇ ਦੇ ਨਜਦੀਕ ਸਰਹਿੰਦ ਨਹਿਰ ‘ਤੇ ਬਣ ਰਹੇ ਪੁਲ ਦੇ ਨਿਰਮਾਣ ਕਾਰਜ ਦੀ ਧੀਮੀ ਰਫ਼ਤਾਰ ਨੂੰ ਲੈ ਕੇ ਲੋਕਾਂ ਵੱਲੋਂ ਬੀ ਐਡ ਆਰ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਉਹਨਾ ਨੂੰ ਸ਼ਹਿਰ ਦੇ ਵਿਚ ਆਉਣ ਲਈ ਕਰੀਬ 5 ਕਿਲੋਮੀਟਰ ਦਾ ਵਾਧੂ ਗੇੜਾ ਲਾਉਣਾ ਪੈਂਦਾ ਹੈ ਅਤੇ ਜੇਕਰ ਇਸ ਰਫਤਾਰ ਨਾਲ ਬਣਦਾ ਰਿਹਾ ਤਾਂ ਉਹ ਕਦੀ ਪੂਰਾ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਕਿ ਲੋਕਾਂ ਨੂੰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ |
ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਰੂਪਨਗਰ ਸ਼ਹਿਰ ਦਾ ਬੱਸ ਅੱਡਾ ਵੀ ਮੌਜੂਦ ਹੈ ਲੇਕਿਨ ਪੁਲ ਦੀ ਸਮੱਸਿਆ ਹੋਣ ਕਾਰਨ ਬੱਸਾਂ ਜ਼ਿਆਦਾਤਰ ਬਾਈਪਾਸ ਲੰਘ ਜਾਂਦੀਆਂ ਹਨ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੀ ਖੱਜਲ ਖਰਾਬ ਹੋਣਾ ਪੈਂਦਾ ਹੈ |ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਤਕਨੀਕੀ ਖਾਮੀਆਂ ਕਰਕੇ ਇਹ ਦੇ ਕੰਮ ਵਿੱਚ ਰੁਕਾਵਟ ਪੈ ਰਹੀ ਸੀ ਅਤੇ ਉਹਨਾਂ ਵੱਲੋਂ ਹੁਣ ਇਸ ਰੁਕਾਵਟ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਜਲਦ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ |