ਗੁਰਦਾਸਪੁਰ, 07 ਫਰਵਰੀ 2023: ਗੁਰਦਾਸਪੁਰ (Gurdaspur) ਦੇ ਪਿੰਡ ਹਰਚੋਵਾਲ ਵਿਖੇ ਇੱਕ ਸਕੂਲ ਬੱਸ ਹੇਠਾਂ ਅਚਾਨਕ ਪਾਲਤੂ ਕੁੱਤਾ ਆਉਣ ਦੇ ਕਾਰਨ ਕੁੱਤੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਗੁੱਸੇ ਵਿੱਚ ਆਪਣੇ ਸਾਥੀਆਂ ਸਮੇਤ ਸਕੂਲੀ ਬੱਚਿਆ ਨਾਲ ਭਰੀ ਸਕੂਲੀ ਬੱਸ ਨੂੰ ਰੋਕ ਕੇ ਬੱਸ ‘ਤੇ ਦਾਤਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਬੱਸ ਅੰਦਰ ਡਰੇ ਅਤੇ ਸਹਿਮੇ ਬੈਠੇ ਬੱਚੇ ਅੰਦਰ ਰੋਂਦੇ ਰਹੇ ਪਰ ਕੁੱਤੇ ਦੇ ਮਾਲਕ ਨੇ ਬੱਸ ਨੂੰ ਘੇਰ ਕਰ ਕੇ ਰੱਖਿਆ | ਉਕਤ ਵਿਅਕਤੀ ਆਪਣੀ ਦਹਿਸ਼ਤ ਲਗਤਾਰ ਵਿਖਾਉਂਦਾ ਨਜਰ ਆਇਆ, ਜਿਸਦੀ ਵੀਡਿਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |
ਅਗਸਤ 18, 2025 10:15 ਪੂਃ ਦੁਃ