ਚੰਡੀਗੜ੍ਹ, 04 ਫਰਵਰੀ 2023: ਕੇਂਦਰੀ ਜੇਲ੍ਹ ਫਿਰੋਜ਼ਪੁਰ (Central Jail Ferozepur) ਵਿੱਚੋਂ ਇਲੈਕਟ੍ਰਾਨਿਕ ਹੁੱਕਾ, 2 ਮੋਬਾਈਲ ਫੋਨ, 19 ਗ੍ਰਾਮ ਗਾਂਜਾ, 12 ਸਿਗਰਟ ਦੀਆਂ ਡੱਬੀਆਂ, 2 ਜਰਦੇ ਦੀ ਪੁੜੀਆਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਬਾਹਰੋਂ ਇੱਕ ਪੈਕੇਟ ਸੁੱਟਿਆ ਗਿਆ ਸੀ, ਇਸਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਬੈਰਕ 3 ਦੇ ਬਾਹਰ ਪਏ ਬਰਤਨਾਂ ਦੀ ਜਾਂਚ ਕੀਤੀ ਗਈ ਤਾਂ ਖੋਲ੍ਹਣ ‘ਤੇ ਇਲੈਕਟ੍ਰਾਨਿਕ ਹੁੱਕਾ, ਗ੍ਰਾਮ ਗਾਂਜਾ, ਸਿਗਰਟ ਦੀਆਂ ਡੱਬੀਆਂ, 2 ਜਰਦੇ ਦੀ ਪੁੜੀਆਂ ਬਰਾਮਦ ਹੋਈਆਂ, ਜਿਸ ‘ਤੇ ਕਾਰਵਾਈ ਕਰਦੇ ਹੋਏ ਥਾਣਾ ਸਸਿਟੀ ਦੇ ਐੱਸ.ਐੱਚ.ਓ. ਮੋਹਿਤ ਧਵਨ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜੂਨ 21, 2025 12:59 ਬਾਃ ਦੁਃ