ਚੰਡੀਗੜ੍ਹ, 03 ਫਰਵਰੀ 2023: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਠਿੰਡਾ ਅਦਾਲਤ (Bathinda court) ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਖਾਰਜ ਕਰ ਦਿੱਤਾ ਹੈ। ਜੈਜੀਤ ਜੌਹਲ ਨੇ ਮੁੱਖ ਮੰਤਰੀ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਦੱਸ ਦੇਈਏ ਕਿ ਜੈਜੀਤ ਜੌਹਲ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਹਨ। ਬਠਿੰਡਾ ਦੀ ਅਦਾਲਤ ਨੇ ਬਿਨ੍ਹਾਂ ਕੋਈ ਸੰਮਨ ਜਾਰੀ ਕੀਤਿਆਂ ਕੇਸ ਖਾਰਜ ਕਰ ਦਿੱਤਾ ਹੈ | ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬਠਿੰਡਾ ‘ਚ ਵਪਾਰੀਆਂ ਨਾਲ ਮੀਟਿੰਗ ਤੋਂ ਬਾਅਦਲਗਾਇਆ ਗਿਆ ਸੀ |
ਅਗਸਤ 18, 2025 9:14 ਬਾਃ ਦੁਃ