ਚੰਡੀਗੜ੍ਹ 02 ਫਰਵਰੀ 2023: ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਵਿੱਢੀ ਗਈ ਹੈ, ਜਿਸ ‘ਚ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਨਾਜਾਇਜ਼ ਜਾਂ ਰੂੜੀ ਮਾਰਕਾ ਸ਼ਰਾਬ ਦੇ ਨੁਕਸਾਨ ਦੱਸੇ ਜਾ ਰਹੇ ਹਨ ਕਿ ਘਰ ਵਿੱਚ ਬਣਨ ਵਾਲੀ ਕੱਚੀ ਸ਼ਰਾਬ ਸਿਹਤ ਲਈ ਕਿਵੇਂ ਅਤੇ ਕਿੰਨੀ ਨੁਕਸਾਨ ਦਾਇਕ ਹੈ |
ਆਬਕਾਰੀ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੱਚੀ, ਰੂੜੀ ਮਾਰਕਾ ਅਤੇ ਲਾਹਣ ਸ਼ਰਾਬ ਦੀ ਕੋਈ ਵੀ ਵਾਜਿਬ ਡਿਗਰੀ ਨਹੀਂ ਹੁੰਦੀ ਅਤੇ ਇਹ ਸਰਾਬ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ ਜਿਸ ਨਾਲ ਵਿਅਕਤੀ ਅੰਨ੍ਹਾ ਹੋ ਸਕਦਾ ਹੈ ਲਿਵਰ ਖ਼ਰਾਬ ਹੁੰਦਾ ਹੈ ਕੁੱਝ ਕੇਸਾਂ ਵਿਚ ਆਦਮੀ ਦੀ ਮੌਤ ਵੀ ਹੋ ਸਕਦੀ ਹੈ |
ਆਬਕਾਰੀ ਵਿਭਾਗ ਵੱਲੋਂ ਬੈਨਰ ਬਣਵਾ ਕੇ ਪਿੰਡ-ਪਿੰਡ ਲਗਵਾਏ ਜਾ ਰਹੇ ਹਨ, ਇਨ੍ਹਾਂ ਬੈਨਰਾਂ ਰਾਹੀਂ ਦੱਸਿਆ ਗਿਆ ਹੈ ਕਿ ਬਾਹਰੀ ਸੂਬਿਆਂ ਤੋਂ ਕੱਚੀ ਜਾਂ ਰੂੜੀ ਮਾਰਕਾ ਸ਼ਰਾਬ ਲਿਆ ਕੇ ਕੁਝ ਪੈਸੇ ਦੇ ਲਾਲਚੀ ਲੋਕ ਕਿਵੇਂ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ, ਲੋਕਾਂ ਵੱਲੋਂ ਆਬਕਾਰੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ |